ਸ਼ਹੀਦ ਉਧਮ ਸਿੰਘ ਦਾ 112ਵਾਂ ਜਨਮ ਦਿਹਾੜਾ ਮਨਾਇਆ ਗਿਆ

7

ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਉਧਮ ਸਿੰਘ ਦਾ 112ਵਾਂ ਜਨਮ ਦਿਹਾੜਾ, ਗਰਾਮ ਪੰਚਾਇਤ, ਨਗਰ ਨਿਵਾਸੀਆਂ, ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਠੱਟਾ ਪੁਰਾਣਾ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਅੰਮਿ੍ਤ ਵੇਲੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਸ਼ਹੀਦ ਉਧਮ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਸਮਾਗਮ ਲਈ ਸ. ਹਰਜਿੰਦਰ ਸਿੰਘ ਬਾਵੀ ਕੇ ਠੱਟਾ ਨਵਾਂ, ਸ. ਸੁੱਖਾ ਸਿੰਘ ਮੁੱਤੀ, ਸ. ਸੁਖਜਿੰਦਰ ਸਿੰਘ ਇਟਲੀ, ਸ. ਰਾਜਵਿੰਦਰ ਸਿੰਘ ਯੂ.ਕੇ., ਸ. ਪਰਮਜੀਤ ਸਿੰਘ ਮੁੱਤੀ ਯੂ.ਕੇ., ਸ. ਮਲਕੀਤ ਸਿੰਘ ਡਰਾਈਵਰ, ਸ. ਸੁਰਿੰਦਰ ਸਿੰਘ ਗਰੀਸ, ਸ. ਜਤਿੰਦਰ ਸਿੰਘ ਕਾਕਾ, ਸ. ਸੁਖਦੇਵ ਸਿੰਘ ਸੋਢੀ, ਸ. ਬਲਦੇਵ ਸਿੰਘ ਯੂ.ਐਸ.ਏ., ਸ. ਨਿਰਮਲ ਸਿੰਘ ਯੂ.ਐਸ.ਏ., ਸ. ਹਰਭਜਨ ਸਿੰਘ ਯੂ.ਐਸ.ਏ., ਸ. ਕੁਲਵੰਤ ਸਿੰਘ ਯੂ.ਐਸ.ਏ., ਸ. ਬਲਵਿੰਦਰ ਸਿੰਘ ਯੂ.ਐਸ.ਏ. ਅਤੇ ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਠੱਟਾ ਪੁਰਾਣਾ ਦੇ ਸਮੂਹ ਮੈਂਬਰਾਂ ਨੇ ਮਾਇਕ ਸਹਾਇਤਾ ਕੀਤੀ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਿਆ। ਸਮਾਗਮ ਦੀਆਂ ਤਸਵੀਰਾਂ