ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

1

ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ, ਹਰ ਸਾਲ ਦੀ ਤਰਾਂ ਮਿਤੀ 25 ਮਈ 2012 ਦਿਨ ਸ਼ੁੱਕਰਵਾਰ ਨੂੰ ਪਿੰਡ ਬੂਲਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆ ਵੱਲੋਂ ਛੋਲੇ-ਕੜਾਹ ਪ੍ਰਸ਼ਾਦ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਪਿਛਲੇ ਦਿਨੀਂ ਰੇਲ ਕੋਚ ਫੈਕਟਰੀ ਹੁਸੈਨਪੁਰ ਦੇ ਨਜਦੀਕ ਜਿਹੜੇ ਮਜਦੂਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ, ਉਹਨਾਂ ਬੇਘਰੇ ਮਜਦੂਰਾਂ ਨੂੰ ਪਿੰਡ ਬੂਲਪੁਰ ਦੀ ਸੰਗਤ ਵੱਲੋਂ ਪੈਕ ਕੀਤਾ ਹੋਇਆ ਲੰਗਰ ਤਕਸੀਮ ਕੀਤਾ ਗਿਆ।