ਵੇਲਾ ਚਿੱਠੀਆਂ ਦਾ ਹੁੰਦਾ ਸੀ ਕਦੇ ਯਾਰ ਓ, ਵੇਲਾ ਚਿੱਠੀਆਂ ਦਾ ਉੱਡ ਗਈ ਮੌਜ ਬਹਾਰ-ਨੇਕ ਨਿਮਾਣਾਂ ਸ਼ੇਰਗਿੱਲ

14

1

ਵੇਲਾ ਚਿੱਠੀਆਂ ਦਾ ਹੁੰਦਾ ਸੀ ਕਦੇ ਯਾਰ ਓ,
ਵੇਲਾ ਚਿੱਠੀਆਂ ਦਾ ਉੱਡ ਗਈ ਮੌਜ ਬਹਾਰ,
ਓ ਗੱਲਾਂ ਮਿੱਠੀਆਂ ਦਾ,
ਪਿੰਡ ਦੇ ਵਿੱਚ ਜਦੋਂ ਆਉਣਾ ਡਾਕੀਆ ਭੱਜ ਕੇ ਕੋਲ ਨੂੰ ਜਾਣਾਂ,
ਚਿੱਠੀ ਆਈ ਅਸਾਡੀ ਪੁੱਛ ਕੇ ਫਰਜ ਨਿਭਾਣਾਂ,
ਗੱਲ ਮੂੰਹ ਚੋਂ ਨਿਕਲੇ ਪਾਰ,
ਓ ਵੇਲਾ ਚਿੱਠੀਆਂ ਦਾ….
ਚਿੱਠੀ ਲਿਖਦੇ ਸੀ ਸਾਰੇ ਇਕਠੇ ਹੋ ਕੇ ਬਹਿੰਦੇ,
ਇਕ ਛੱਤ ਦੇ ਥੱਲੇ ਸੀਗੇ ਸਾਰਾ ਟੱਬਰ ਰਹਿੰਦੇ,
ਹੁਣ ਕੋਠੀਆਂ ਵਿੱਚ ਖੜੀ ਕਾਰ,
ਓ ਵੇਲਾ ਚਿੱਠੀਆਂ ਦਾ….
ਨਾਂ ਸੀ ਕਿਸੇ ਨੂੰ ਦੁੱਖ ਬਿਮਾਰੀ ,
ਨਾਂ ਸੀ ਫਿਕਰ ਕੋਈ ਫਾਕਾ, ਨਾਂ ਧੀਆਂ ਨੂੰ ਡਰ ਇੱਜਤਾਂ ਦਾ,
ਨਾਂ ਸੀ ਕਿਧਰੇ ਕੋਈ ਡਾਕਾ
ਹੁਣ ਜਿੰਦਗੀ ਆਰ ਜਾਂ ਪਾਰ ,
ਓ ਵੇਲਾ ਚਿੱਠੀਆਂ ਦਾ….
ਨੇਕ ਨਿਮਾਂਣੇ ਸੇਰਗਿੱਲ ਦੀ ਚਿੱਠੀ ਸੀ ਕਦੇ ਆਉਂਦੀ,
ਮਾਂ ਦੇ ਅੱਖੀਉਂ ਹੰਝੂ ਸੱਜਣੋ,
ਭੈਣ ਨੂੰ ਸਿਸਕੀਆਂ ਲਾਉਂਦੀ,
ਹੁਣ ਪੈਸੇ ਨੂੰ ਕਰਨ ਪਿਆਰ,
ਓ ਵੇਲਾ ਚਿੱਠੀਆਂ ਦਾ
ਹੁੰਦਾ ਸੀ ਕਦੇ ਯਾਰ,
ਓ ਵੇਲਾ ਚਿੱਠੀਆਂ ਦਾ,
ਨੇਕ ਨਿਮਾਣਾਂ ਸ਼ੇਰਗਿੱਲ
0097470234426