Home / ਹੁਕਮਨਾਮਾ ਸਾਹਿਬ / ਦਮਦਮਾ ਸਾਹਿਬ ਠੱਟਾ / ਵੀਰਵਾਰ 27 ਨਵੰਬਰ 2014 (ਮੁਤਾਬਿਕ 12 ਮੱਘਰ ਸੰਮਤ 546 ਨਾਨਕਸ਼ਾਹੀ)

ਵੀਰਵਾਰ 27 ਨਵੰਬਰ 2014 (ਮੁਤਾਬਿਕ 12 ਮੱਘਰ ਸੰਮਤ 546 ਨਾਨਕਸ਼ਾਹੀ)

wpid-11.jpg

ਧਨਾਸਰੀ ਮਹਲਾ ੧ ॥ ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥ ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥ ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥ ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥ ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥ ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥ ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥ ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ {ਪਾਵਨ ਅੰਗ 660}

ਪਦਅਰਥ: ਹਮਅਸੀ। ਇਕ ਦਮੀਇਕ ਦਮ ਵਾਲੇ। ਦਮਸੁਆਸ, ਸਾਹ। ਮੁਹਲਤਿ—(ਜ਼ਿੰਦਗੀ ਦੀ) ਮਿਆਦ। ਮੁਹਤੁ—(ਮੌਤ ਦਾ) ਸਮਾ। ਨ ਜਾਣਾਅਸੀ ਨਹੀਂ ਜਾਣਦੇ। ਸਰੇਵਹੁਸਿਮਰੋ। ਜੀਅ ਪਰਾਣਾਜਿੰਦ ਤੇ ਪ੍ਰਾਣ।੧।

ਅੰਧੇਹੇ ਅੰਨ੍ਹੇ ਜੀਵ! ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਜੀਵਨਾ ਕੇਤੇ ਕੇ ਦਿਨਾਕਿਤਨੇ ਕੁ ਦਿਨ ਦਾ ਜੀਵਨ? ਥੋੜੇ ਹੀ ਦਿਨਾਂ ਦਾ ਜੀਵਨ।੧।ਰਹਾਉ।

ਸਾਸੁਸਾਹ, ਸੁਆਸ। ਮਾਸੁਸਰੀਰ। ਜੀਉਜਿੰਦ। ਮੈਮੈਨੂੰ। ਤੂ ਮੈ ਖਰਾ ਪਿਆਰਾਤੂੰ ਮੈਨੂੰ ਬਹੁਤਾ ਪਿਆਰਾ ਲੱਗ, ਹੇ ਪ੍ਰਭੂ! ਤੂੰ ਆਪਣਾ ਪਿਆਰ ਦੇਹ। ਸਾਇਰੁਕਵੀ, ਢਾਢੀ। ਏਵਇਹ ਹੀ।੨।

ਕਿਆਕੀਹ? ਕੋਕੋਈ ਜੀਵ। ਕਢੈਪੇਸ਼ ਕਰੇ, ਦੇਵੇ। ਗਹਣਾਵੱਟੇ ਵਿਚ ਦੇਣ ਵਾਸਤੇ ਕੋਈ ਚੀਜ਼। ਸੋ ਕਿਛੁਉਹੀ ਕੁਝ। ਪੁਰਬਿਪਹਿਲੇ ਸਮੇ ਵਿਚ। ਲਹਣਾਮਿਲਣਜੋਗ ਚੀਜ਼।੩।

ਚਿਤਿਚਿੱਤ ਵਿਚ। ਕਪਟੁਫਲ ਦੇ ਕੰਮ। ਜਮ ਦੁਆਰਿਜਮ ਦੇ ਦਰ ਤੇ। ਜਾਜਦੋਂ। ਪਕੜਿਪਕੜ ਕੇ। ਚਲਾਇਆਤੋਰਿਆ ਗਿਆ। ਤਾਤਦੋਂ।੪।

ਨਾਨਕਹੇ ਨਾਨਕ! {ਲਫ਼ਜ਼ ਨਾਨਕਅਤੇ ਨਾਨਕੁਦਾ ਫ਼ਰਕ ਵੇਖੋ। ਨਾਨਕੁ‘—ਕਰਤਾ ਕਾਰਕ, ਇਕਵਚਨ। ਨਾਨਕ‘—ਸੰਬੋਧਨ}ਕਿਛੁ—(ਪ੍ਰਭੂ ਦੀ) ਕੁਝ (ਸਿਫ਼ਤਿਸਾਲਾਹ)ਰਹਣੁਸਦਾ ਦਾ ਟਿਕਾਣਾ। ਭਾਲਿ ਰਹੇਢੂੰਢ ਕੇ ਥੱਕ ਗਏ ਹਾਂ। ਮਰਿ—(ਦੁਨੀਆ ਦੀਆਂ ਵਾਸਨਾਂ ਵਲੋਂ) ਮਰ ਕੇ। ਰਹੀਐਇਥੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।੫।

ਅਰਥ: ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! (ਅੱਖਾਂ ਖੋਲ੍ਹ ਕੇ) ਵੇਖ, ਸੋਚ ਸਮਝ, ਇਥੇ ਜਗਤ ਵਿਚ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ।੧।ਰਹਾਉ।

ਨਾਨਕ ਬੇਨਤੀ ਕਰਦਾ ਹੈ-(ਹੇ ਭਾਈ!) ਅਸੀ ਆਦਮੀ ਇਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ ਮੁੱਕ ਜਾਏ? ਸਾਨੂੰ ਆਪਣੀ ਜ਼ਿੰਦਗੀ ਦੀ) ਮਿਆਦ ਦਾ ਪਤਾ ਨਹੀਂ ਹੈ, ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ। (ਇਸ ਵਾਸਤੇ) ਉਸ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹੋਏ ਹਨ।੧।

(ਪਰ ਜੀਵਾਂ ਦੇ ਭੀ ਕੀਹ ਵੱਸ? ਹੇ ਪ੍ਰਭੂ!) ਤੇਰਾ ਢਾਢੀ ਨਾਨਕ (ਤੇਰੇ ਦਰ ਤੇ) ਇਹ ਹੀ ਬੇਨਤੀ ਕਰਦਾ ਹੈਹੇ ਸਦਾ ਅਟੱਲ ਰਹਿਣ ਵਾਲੇ ਤੇ ਜੀਵਾਂ ਦੇ ਪਾਲਣ ਵਾਲੇ ਪ੍ਰਭੂ! (ਜਿਵੇਂ) ਇਹ ਸੁਆਸ ਇਹ ਸਰੀਰ ਇਹ ਜਿੰਦ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਤਿਵੇਂ) ਆਪਣਾ ਪਿਆਰ ਭੀ ਤੂੰ ਆਪ ਹੀ ਦੇਹ।੨।

ਹੇ ਮੇਰੇ ਮਾਲਿਕ! ਜੇ ਤੂੰ ਆਪਣੇ ਪਿਆਰ ਦੀ ਦਾਤਿ ਆਪ ਹੀ ਕਿਸੇ ਜੀਵ ਨੂੰ ਨਾਹ ਦੇਵੇਂ, ਤਾਂ ਜੀਵ ਪਾਸ ਕੋਈ ਐਸ਼ੀ ਸ਼ੈ ਨਹੀਂ ਜੋ ਵੱਟੇ ਵਿਚ ਦੇ ਕੇ ਤੇਰਾ ਪਿਆਰ ਵਿਹਾਝ ਲਏ। ਨਾਨਕ ਬੇਨਤੀ ਕਰਦਾ ਹੈ ਕਿ ਜੀਵ ਨੂੰ ਤਾਂ ਉਹੀ ਕੁਝ ਮਿਲ ਸਕਦਾ ਹੈ ਜੋ ਉਸ ਦੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਸੰਸਕਾਰਰੂਪ ਲੇਖ (ਉਸ ਦੇ ਮੱਥੇ ਤੇ ਲਿਖਿਆ ਹੋਇਆ) ਹੈ (ਆਪਣੇ ਨਾਮ ਤੇ ਪਿਆਰ ਦੀ ਦਾਤਿ ਤਾਂ ਤੂੰ ਆਪ ਹੀ ਦੇਣੀ ਹੈ)੩।

(ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ) ਛਲੀ ਮਨੁੱਖ ਤਾਂ ਛਲ ਹੀ ਕਮਾਂਦਾ ਰਹਿੰਦਾ ਹੈ, ਤੇ ਖਸਮਪ੍ਰਭੂ ਦਾ ਨਾਮ ਆਪਣੇ ਮਨ ਵਿਚ ਨਹੀਂ ਵਸਾਂਦਾ। (ਸਾਰੀ ਉਮਰ ਇਉਂ ਹੀ ਲੰਘਾ ਕੇ ਅਖ਼ੀਰ ਵੇਲੇ) ਜਦੋਂ ਫੜ ਕੇ ਜਮਰਾਜ ਦੇ ਬੂਹੇ ਵਲ ਧੱਕਿਆ ਜਾਂਦਾ ਹੈ, ਤਾਂ (ਇਥੋਂ) ਤੁਰਨ ਵੇਲੇ ਹੱਥ ਮਲਦਾ ਹੈ।੪।

ਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤਿਸਾਲਾਹ ਸੁਣਨੀਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ)ਅਸੀ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ।੫।੨।

About thatta

Comments are closed.

Scroll To Top
error: