Home / ਹੈਡਲਾਈਨਜ਼ ਪੰਜਾਬ / ਵਿਸਾਖੀ ਸੈਲੀਬ੍ਰੇਸ਼ਨ ਦੌਰਾਨ ਖ਼ਾਲਸਾਈ ਰੰਗ ‘ਚ ਰੰਗਿਆ ਗਿਆ ਆਸਟ੍ਰੇਲੀਆ: Sikh Parade @Sydney

ਵਿਸਾਖੀ ਸੈਲੀਬ੍ਰੇਸ਼ਨ ਦੌਰਾਨ ਖ਼ਾਲਸਾਈ ਰੰਗ ‘ਚ ਰੰਗਿਆ ਗਿਆ ਆਸਟ੍ਰੇਲੀਆ: Sikh Parade @Sydney

ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਸਿਡਨੀ ਦਾ ਦਿਲ ਮੰਨੇ ਜਾਂਦੇ ਓਪੇਰਾ ਹਾਊਸ ਤੋਂ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਓਪੇਰਾ ਹਾਊਸ ਤੋਂ ਸ਼ੁਰੂ ਹੋ ਕੇ ਪਾਰਲੀਮੈਂਟ ਹਾਊਸ ਤੋਂ ਹੁੰਦਾ ਹੋਇਆ ਮਾਰਟਿਨ ਪਲੇਸ ਤੱਕ ਪਹੁੰਚਿਆ। ਖ਼ਾਲਸਾਈ ਰੰਗ ‘ਚ ਰੰਗੇ ਓਪੇਰਾ ਹਾਊਸ ਦਾ ਨਜ਼ਾਰਾ ਦੇਖੇ ਹੀ ਬਣਦਾ ਸੀ। ਵਿਦੇਸ਼ੀ ਧਰਤੀ ‘ਤੇ ਦਸਤਾਰ ਦੀ ਪਹਿਚਾਣ ਨੂੰ ਦਰਸਾਉਣ ਦਾ ਇਹ ਵਿਸ਼ੇਸ਼ ਮੌਕਾ ਸੀ। ਨਗਰ ਕੀਰਤਨ ਦੀ ਸਮਾਪਤੀ ‘ਤੇ ਵਿਸ਼ੇਸ਼ ਸਟੇਜ ਲਗਾਈ ਗਈ। ਇਸ ਮੌਕੇ ਏ.ਪੀ.ਜੀਓਫ਼, ਮਿਛੈਲ ਰੋਲੈਂਡ, ਕੈਵਿਨ ਕੋਨੋਲੀ ਦੇ ਨਾਲ ਕਈ ਹੋਰ ਮੰਤਰੀਆਂ ਨੇ ਹਾਜ਼ਰੀ ਭਰੀ। ਸਟੇਜ ਸੈਕਟਰੀ ਜਸਬੀਰ ਸਿੰਘ ਥਿੰਦ ਤੇ ਬਲਵਿੰਦਰ ਸਿੰਘ ਚਾਹਿਲ ਨੇ ਇਸ ਇਤਿਹਾਸਕ ਦਿਨ ਬਾਰੇ ਵਿਚਾਰਾਂ ਕੀਤੀਆਂ।

 

ਜਿੱਥੇ ਢਾਡੀ ਜਥੇ ਨੇ ਜੋਸ਼ੀਲੀਆਂ ਵਾਰਾਂ ਪੇਸ਼ ਕੀਤੀਆਂ ਉੱਥੇ ਕੁਲਵਿੰਦਰ ਜਗਰਾਉਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਸਤਾਰ ਕੈਂਪ ਲਗਾ ਕੇ ਗੋਰਿਆਂ ਦੇ ਦਸਤਾਰਾਂ ਸਜਾਈਆਂ। ਗੁਰੂ ਦੀ ਫੌਜ ਨੇ ਗਤਕੇ ਦੇ ਜੌਹਰ ਦਿਖਾਏ। ਚੇਅਰਮੈਨ ਹਰਜੀਤ ਸਿੰਘ ਸੋਮਲ, ਮਹਿੰਗਾ ਸਿੰਘ ਖੱਖ, ਜਸਵੀਰ ਥਿੰਦ ਤੇ ਬਲਵਿੰਦਰ ਚਾਹਲ ਨੇ ਪਹੁੰਚੇ ਮੰਤਰੀ ਅਤੇ ਵਧੀਆ ਕਾਰਗੁਜ਼ਾਰੀ ਵਾਲਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ।ਵਰਨਣਯੋਗ ਹੈ ਕਿ ਸਿਡਨੀ ਸ਼ਹਿਰ ਵਿਚ ਇਹ ਨਗਰ ਕੀਰਤਨ 5 ਸਾਲ ਬਾਅਦ ਸਜਾਇਆ ਗਿਆ।

ਆਸਟ੍ਰੇਲੀਆ ਰਹਿੰਦੇ ਸਿੱਖ ਭਾਈਚਾਰੇ ਨੇ ਧੂਮਧਾਮ ਨਾਲ ਖਾਲਸੇ ਦਾ ਸਿਰਜਣਾ ਦਿਹਾੜਾ ਮਨਾਇਆ। ਮੈਲਬਾਰਨ ਦਾ ਦਿਲ ਕਹੇ ਜਾਂਦੇ ਫੈਡਰੇਸ਼ਨ ਸਕੁਏਰ ‘ਤੇ ਖਾਲਸੇ ਦਾ ਜਾਹੋ ਜਲਾਲ ਵੇਖਿਆਂ ਹੀ ਬਣਦਾ ਸੀ।  ਸਿੱਖ ਭਾਈਚਾਰੇ ਸਮੇਤ ਬਾਕੀ ਧਰਮਾਂ ਦੇ ਲੋਕ ਵੀ ਸ਼ਾਮਿਲ ਹੋਏ। ਮੈਲਬਾਰਨ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਸਤਾਰ ਸਜਾ ਕੇ ਜੈਕਾਰੇ ਗੂੰਜਾਏ। ਮਲੇਸ਼ੀਆ ਦੇ ਸਿੱਖ ਬੈਂਡ ਨੇ ਖਾਸ ਤੌਰ ਕੇ ਸ਼ਿਰਕਤ ਕੀਤੀ। ਆਸਟ੍ਰੇਲੀਆ ਵਸਦੇ ਸਿੱਖ ਭਾਈਚਾਰੇ ਨੇ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਹੈ। ਖਾਲਸਾ ਸਿਰਜਣਾ ਦਿਹਾੜੇ ਨੂੰ ਸਮਰਪਿਤ ਸਿੱਖ ਭਾਈਚਾਰੇ ਵੱਲੋਂ ਹਰ ਸਾਲ ਪੂਰਾ ਅਪ੍ਰੈਲ ਮਹੀਨਾ ਪ੍ਰੋਗਰਾਮ ਕਰਵਾਏ ਜਾਂਦੇ ਹਨ।

 

About thatta

Comments are closed.

Scroll To Top
error: