Home / ਹੈਡਲਾਈਨਜ਼ ਪੰਜਾਬ / ਵਿਵਾਦਤ ਫਿਲਮ ਨਾਨਕਸ਼ਾਹ ਫਕੀਰ: 12 ਤੇ 13 ਨੂੰ ਵਿਗੜ ਸਕਦੇ ਹਨ ਪੰਜਾਬ ਦੇ ਹਾਲਾਤ

ਵਿਵਾਦਤ ਫਿਲਮ ਨਾਨਕਸ਼ਾਹ ਫਕੀਰ: 12 ਤੇ 13 ਨੂੰ ਵਿਗੜ ਸਕਦੇ ਹਨ ਪੰਜਾਬ ਦੇ ਹਾਲਾਤ

ਨਾਨਕ ਸ਼ਾਹ ਫ਼ਕੀਰ’ ਫ਼ਿਲਮ ਨੂੰ ਪਹਿਲਾਂ ਕਲੀਨ ਚਿੱਟ ਦੇਣ ਅਤੇ ਫ਼ਿਰ ਇਸ ਉੱਤੇ ਪਾਬੰਦੀ ਲਗਾਉਣ ਦੇ ਮਾਮਲੇ ਵਿਚ ਅਲੋਚਨਾ ਦਾ ਸਾਹਮਣਾ ਕਰ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਵਿਵਾਦ ਸੰਬੰਧੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾਉਣ ਦਾ ਫ਼ੈਸਲਾ ਲਿਆ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਪੰਜ ਸਿੰਘ ਸਾਹਿਬਾਨ ਦੀ ਇਹ ਇਕੱਤਰਤਾ 12 ਅਪ੍ਰੈਲ 2018 ਨੂੰ ਸਵੇਰੇ 11 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਈ ਗਈ ਹੈ। ਚੰਗੀ ਤਰ੍ਹਾ ਵੇਖ਼ ਲਉ ਤਸਵੀਰਾਂ ਅਤੇ ਵੀਡੀੳ ‘ਨਾਨਕ ਸ਼ਾਹ ਫ਼ਕੀਰ’ ’ਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਦੀਆਂ!

ਨਾਨਕ ਸ਼ਾਹ ਫ਼ਕੀਰ’ ਫ਼ਿਲਮ ਬਣਾ ਕੇ ਕਦੇ ਰੂਹਾਨੀ ਸੁਨੇਹੇ ’ਤੇ ਪੰਥ ਦੀ ਸੇਵਾ ਅਤੇ ਕਦੇ ਕਰੋੜਾਂ ਦੇ ਘਾਟੇ ਦੀ ਗੱਲ ਕਰਦੇ ਹੋਏ ਸਿੱਖ ਭਾਵਨਾਵਾਂ ਦੇ ਉਲਟ ਜਾ ਕੇ ਫ਼ਿਲਮ ਨੂੰ ਚੁਣੌਤੀਪੂਰਨ ਢੰਗ ਨਾਲ ਰਿਲੀਜ਼ ਕਰਨ ਲਈ ਤਿਆਰ ਸ: ਹਰਿੰਦਰ ਸਿੰਘ ਸਿੱਕਾ ਨੇ ਇਸ ਅਤਿ ਸੰਵੇਦਨਸ਼ੀਲ ਫ਼ਿਲਮ ਦੀ ਕਾਸਟਿੰਗ (ਕਲਾਕਾਰਾਂ ਦੀ ਚੋਣ) ਲਈ ਕਿੰਨੀ ਕੁ ਅਤੇ ਕਿਸ ਤਰ੍ਹਾਂ ਦੀ ਮਿਹਨਤ ਕੀਤੀ ਸੀ, ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਹ ਆਮ ਲੋਕਾਂ ਲਈ ਜਾਣ ਲੈਣਾ ਜ਼ਰੂਰੀ ਹੋਵੇਗਾ।

ਇਸ ਤੋਂ ਵੀ ਜ਼ਰੂਰੀ ਇਹ ਸਮਝ ਲੈਣਾ ਹੋਵੇਗਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਣੇ ਤਖ਼੍ਰਤਾਂ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਜਿਨ੍ਹਾਂ ਕੋਲ ਇਸ ਮਾਮਲੇ ਵਿਚ ‘ਕੁਝ ਅਧਿਕਾਰ’ ਹਨ ਅਤੇ ਜਿਨ੍ਹਾਂ ਦੀ ਇਸ ਮਾਮਲੇ ਵਿਚ ‘ਜ਼ਿੰਮੇਵਾਰੀ’ ਹੈ, ਉਹ ਕੌਮ ਨਾਲ ਸੰਬੰਧਤ ਇਸ ਸੰਵੇਦਨਸ਼ੀਲ ਮਾਮਲੇ ਵਿਚ ਆਪਣੀ ਭੂਮਿਕਾ ਕਿਵੇਂ ਨਿਭਾਉਂਦੇ ਹਨ।  ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੀ ਇਸ ਤਰ੍ਹਾਂ ਦੀ ਪਹੁੰਚ ਕਾਰਨ ਹੀ ਅੱਜ ਕੌਮ ਇਕ ਵਾਰ ਫ਼ਿਰ ਇਕ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਗੱਲ ਨਮੋਸ਼ੀ ਝੱਲਣ ਵਾਲੀ ਅਤੇ ਟਕਰਾਅ ਵਾਲੀ ਬਣੀ ਪਈ ਹੈ।  ਉਂਜ ਇਸ ਫ਼ਿਲਮ ਦੇ ਕਲਾਕਾਰਾਂ ਬਾਰੇ ਥੋੜ੍ਹੀ ਜਿਹੀ ਝਾਤੀ ਮਾਰਿਆਂ ਹੀ ਸ: ਸਿੱਕਾ ਦਾ ਇਹ ਦਾਅਵਾ ਇਕ ਦਮ ਖ਼ਾਰਿਜ ਹੋ ਜਾਂਦਾ ਹੈ ਕਿਉਂਕਿ  ਪਹਿਲਾਂ ਤਾਂ ਸਿੱਖ ਫ਼ਲਸਫ਼ੇ ਅਨੁਸਾਰ ਫ਼ਿਲਮਾਂ ਜਾਂ ਨਾਟਕਾਂ ਵਿਚ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਨਿਭਾਉਣ ਦੀ ਹੀ ਮਨਾਹੀ ਹੈ ਪਰ ਇਸ ਨੂੰ ਉਲੰਘ ਕੇ ਸਿੱਖ ਮਰਿਆਦਾ ਅਤੇ ਸਿੱਖ ਭਾਵਨਾਵਾਂ ਦਾ ਘਾਣ ਕਰਨ ਦੀ ਗ਼ਲਤੀ ਤੋਂ ਇਲਾਵਾ ਕਿਰਦਾਰ ਨਿਭਾਉਣ ਵਾਲਿਆਂ ਦੀ ਚੋਣ ਬਾਰੇ ਜਿਸ ਤਰ੍ਹਾਂ ਦੀ ਅਣਗਹਿਲੀ ਅਤੇ ‘ਦਲੇਰੀ’ ਵਰਤੀ ਗਈ ਹੈ ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ: ਸਿੱਕਾ ਨੂੰ ਘੱਟੋ ਘੱਟ ਇਹ ਦਾਅਵਾ ਕਰਨ ਤੋਂ ਤਾਂ ਗੁਰੇਜ਼ ਹੀ ਕਰਨਾ ਚਾਹੀਦਾ ਸੀ ਕਿ ਇਹ ਫ਼ਿਲਮ ਖ਼ੁਦ ਗੁਰੂ ਨਾਨਕ ਨੇ ਲਿਖ਼ੀ ਹੈ, ਨਿਰਮਾਤਾ ਵੀ ਉਹੀ ਹਨ ਅਤੇ ਨਿਰਦੇਸ਼ਕ ਵੀ ਉਹੀ ਹਨ।  ਉਂਜ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਮਈ 2003 ਵਿਚ ਪਾਸ ਕੀਤੇ ਗਏ ਮਤਾ ਨੰਬਰ 5566 ਵਿਚ ਇਹ ਕਿਹਾ ਗਿਆ ਹੈ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਸਤਿਕਾਰਤ ਪਰਿਵਾਰਕ ਮੈਂਬਰਾਂ, ਪੰਜ ਪਿਆਰਿਆਂ ਆਦਿ ਦੇ ਰੋਲ ਅਦਾਕਾਰਾਂ ਵੱਲੋਂ ਨਹੀਂ ਨਿਭਾਏ ਜਾ ਸਕਣਗੇ। ਇਸ ਮਤੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਮਹੱਤਵਪੂਰਨ ਸਿੱਖ ਸ਼ਖਸ਼ੀਅਤਾਂ ਦੇ ਕਿਰਦਾਰ ਵੀ ਕੇਵਲ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਹੀ ਨਿਭਾਏ ਜਾ ਸਕਣਗੇ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਇਹ ਮਤਾ 10 ਜੁਲਾਈ, 2003 ਨੂੰ ਪ੍ਰਵਾਨ ਕਰ ਲਿਆ ਗਿਆ ਸੀ ਜਿਸ ਮਗਰੋਂ ਇਸ ਨੂੰ ਅਕਾਲ ਤਖ਼ਤ ਸਾਹਿਬ ਦੀ ‘ਮਨਜ਼ੂਰੀ‘ ਵੀ ਹੋ ਗਈ ਪਰ ਇਸ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਇਸ ਫ਼ਿਲਮ ਨੂੰ ਕਿਹੜੇ ਆਧਾਰ ’ਤੇ ਲਿਖ਼ਤੀ ਪ੍ਰਵਾਨਗੀਆਂ ਜਾਰੀ ਕਰਦੇ ਰਹੇ, ਇਹ ਕੌਮ ਲਈ ਸਮਝਣ ਦਾ ਮੁੱਦਾ ਹੈ।  ਵਰਨਣਯੋਗ ਹੈ ਕਿ ਸਿੱਖ ਮੂਲ ਰੂਪ ਵਿਚ ਫ਼ਿਲਮ ਦੇ ਵਿਰੋਧ ਵਿਚ ਦੋ-ਤਿੰਨ ਸਵਾਲ ਹੀ ਉਠਾ ਰਹੇ ਹਨ।  ਪਹਿਲਾ ਅਤੇ ਮੁਢਲਾ ਇਤਰਾਜ਼ ਇਹ ਹੈ ਕਿ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਕਿਸੇ ਫ਼ਿਲਮ, ਨਾਟਕ ਆਦਿ ਵਿਚ ਵਿਖਾਏ ਹੀ ਨਹੀਂ ਜਾ ਸਕਦੇ ਕਿਉਂਕਿ ਸਿੱਖ ਧਰਮ, ਸਿੱਖ ਫ਼ਲਸਫ਼ਾ, ਸਿੱਖ ਇਤਿਹਾਸ ਅਤੇ ਹੁਣ ਤਕ ਦੀ ਸਿੱਖ ਪ੍ਰਥਾ ਇਸ ਦੀ ਇਜਾਜ਼ਤ ਨਹੀਂ ਦਿੰਦੀ।

ਦੂਜੇ ਇਹ ਕਿ ਇਸ ਤਰ੍ਹਾਂ ਕਿਰਦਾਰ ਨਿਭਾਉਣ ਵਾਲਿਆਂ ਪ੍ਰਤੀ ਕਈ ਵਾਰ ਐਂਵੇਂ ਹੀ ਆਸਥਾ ਵਾਲਾ ਭਾਵ ਬਣ ਜਾਂਦਾ ਹੈ ਜੋ ਕਿ ਗ਼ਲਤ ਹੁੰਦਾ ਹੈ ਅਤੇ ਤੀਜਾ ਇਹ ਕਿ ਇਨ੍ਹਾਂ ਲੋਕਾਂ ਦਾ ਅਸਲੀ ਜੀਵਨ ਵਧੇਰੇ ਕਰਕੇ ਇੰਨਾ ਉੱਚਾ ਸੁੱਚਾ ਨਹੀਂ ਹੁੰਦਾ ਕਿ ਉਹ ਫ਼ਿਲਮ ਤੋਂ ਪਹਿਲਾਂ ਜਾਂ ਬਾਅਦ ਵਿਚ ਉਸ ਤਰ੍ਹਾਂ ਵਿੱਚਰਦੇ ਆਏ ਹੋਣ ਜਾਂ ਵਿੱਚਰ ਸਕਣ ਕਿ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਆਸਥਾ ਰੱਖਣ ਵਾਲਿਆਂ ਦੇ ਮਨਾਂ ਨੂੰ ਕੋਈ ਠੇਸ ਨਾ ਪੁੱਜੇ। ਇਸ ਮਾਮਲੇ ਵਿਚ ਸਾਡੇ ਕੋਲ ਹਾਲਾਂ ਤੀਕ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰੱਧਾ ਕੌਲ ਨਾਂਅ ਦੀ ਅਦਾਕਾਰਾ ਨੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ, ਮਾਤਾ ਤ੍ਰਿਪਤਾ ਦੀ ਭੂਮਿਕਾ ਅਦਾ ਕੀਤੀ ਹੈ ਜਦਕਿ ਆਰਿਫ਼ ਜ਼ਕਰੀਆ ਨਾਂਅ ਦੇ ਐਕਟਰ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਲੰਬਾ ਸਮਾਂ ਵਿਚਰਣ ਵਾਲੇ ਰਬਾਬੀ ਭਾਈ ਮਰਦਾਨਾ ਦੀ ਭੂਮਿਕਾ ਅਦਾ ਕੀਤੀ ਹੈ।  ਗੁਰੂ ਸਾਹਿਬ ਦੀ ਭੈਣ ਬੇਬੇ ਨਾਨਕੀ ਦੀ ਭੂਮਿਕਾ ਹਰਿੰਦਰ ਸਿੰਘ ਸਿੱਕਾ ਦੀ ਬੇਟੀ ਪੁਨੀਤ ਸਿੱਕਾ ਨੇ ਅਦਾ ਕੀਤੀ ਹੈ।  ਅਦਾਕਾਰ ਅਨੁਰਾਗ ਅਰੋੜਾ ਨੇ ਗੁਰੂ ਸਾਹਿਬ ਦੇ ਪਿਤਾ ਜੀ ਮਹਿਤਾ ਕਾਲੂ ਦੀ ਭੂਮਿਕਾ ਅਦਾ ਕੀਤੀ ਹੈ ਜਦਕਿ ਆਦਿਲ ਹੁਸੈਨ ਨੇ ਰਾਏ ਬੁਲਾਰ ਅਤੇ ਟੌਮ ਆਲਟਰ ਨੇ ਦੌਲਤ ਖ਼ਾਨ ਦੀ ਭੂਮਿਕਾ ਅਦਾ ਕੀਤੀ ਹੈ।  ਇਨ੍ਹਾਂ ਅਹਿਮ ਕਿਰਦਾਰਾਂ ਵਿਚੋਂ ਇਕ ਹੈ ਗੁਰੂ ਸਾਹਿਬ ਦੀ ਮਾਤਾ, ਮਾਤਾ ਤ੍ਰਿਪਤਾ ਜੀ ਦਾ ਕਿਰਦਾਰ ਜੋ ਸ਼ਰੱਧਾ ਕੌਲ ਵੱਲੋਂ ਨਿਭਾਇਆ ਗਿਆ ਹੈ।  ਇਸ ਅਦਾਕਾਰਾ ਦੀਆਂ ਕੁਝ ਤਸਵੀਰਾਂ ਅਸੀਂ ਇੱਥੇ ਦੇ ਰਹੇ ਹਾਂ। ਇਸ ਤੋਂ ਇਲਾਵਾ ਉਸ ਦੀਆਂ ਵੀਡੀਉਜ਼ ਦੇ ਦੋ Çਲੰਕ ਵੀ ਮੁਹੱਈਆ ਕਰਵਾ ਰਹੇ ਹਾਂ ਜੋ ਆਮ ਲੋਕਾਂ ਦੇ ਖ਼ਦਸ਼ੇ ਪਹਿਲਾਂ ਹੀ ਸੱਚ ਸਾਬਿਤ ਕਰਨ ਤੋਂ ਇਲਾਵਾ ਇਹ ਵੀ ਦੱਸਦੇ ਹਨ ਕਿ ਸ: ਸਿੰਕਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਿਰਦਾਰਾਂ ਦੀ ਚੋਣ ਦਾ ਕੰਮ ਕਿੰਨੀ ਗੰਭੀਰਤਾ ਨਾਲ ਕੀਤਾ ਗਿਆ ਹੈ।

About thatta

Comments are closed.

Scroll To Top
error: