ਵਿਧਾਨ ਸਭਾ ਚੋਣਾਂ ਅਮਨ ਅਮਾਨ ਨਾਲ ਸੰਪੰਨ

2

ਪਿੰਡ ਵਿੱਚ ਵਿਧਾਨ ਸਭਾ ਚੋਣਾਂ ਮਿਤੀ 30 ਜਨਵਰੀ-2012 ਦਿਨ ਸੋਮਵਾਰ ਨੂੰ ਬੜੇ ਅਮਨ-ਅਮਾਨ ਨਾਲ ਸੰਪੰਨ ਹੋਈਆਂ। ਇਹ ਚੋਣਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈਆਂ ਜਿਸ ਵਿੱਚ ਠੱਟਾ ਨਵਾਂ, ਠੱਟਾ ਪੁਰਾਣਾ ਅਤੇ ਦਰੀਏਵਾਲ ਦੇ ਵੋਟਰਾਂ ਨੇ ਬੜੇ ਚਾਅ ਨਾਲ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਸਾਰੇ ਪਾਰਟੀ ਵਰਕਰਾਂ ਨੇ ਬੜੀ ਤਨਦੇਹੀ ਨਾਲ ਅਤੇ ਬਿਨਾਂ ਕਿਸੇ ਵੈਰ-ਵਿਰੋਧ ਦੇ ਕੰਮ ਕੀਤਾ। ਕੁੱਲ੍ਹ 2250 ਵੋਟਾਂ ਵਿੱਚੋਂ 1813 ਵੋਟ ਪੋਲ ਹੋਈ, ਅਤੇ ਵੋਟ ਕਾਸਟਿੰਗ ਪ੍ਰਤੀਸ਼ਤ 80.57 ਰਹੀ। ਜਿਸ ਵਿਚ ਠੱਟਾ ਨਵਾਂ-1492 ਵਿਚੇਂ 1182, ਠੱਟਾ ਪੁਰਾਣਾ ਅਤੇ ਦਰੀਏਵਾਲ-758 ਵਿਚੋਂ 631, ਸਾਬੂਵਾਲ ਅਤੇ ਟੋਡਰਵਾਲ-844 ਵਿਚੋਂ 675, ਦੰਦੂਪੁਰ ਅਤੇ ਕਾਲੂਭਾਟੀਆ-1107 ਵਿਚੋਂ 910, ਬੂਲਪੁਰ-964 ਵਿਚੋਂ 754, ਸੈਦਪੁਰ-977 ਵਿਚੋਂ 777 ਵੋਟਾਂ ਪੋਲ ਹੋਈਆਂ।