ਵਾਲਮੀਕ ਮਜ਼੍ਹਬੀ ਸਿੱਖ ਮੋਰਚੇ ਵਲੋਂ ਧਰਨਾ

10

ਵਾਲਮੀਕ ਮਜ੍ਹਬੀ ਸਿੱਖ ਮੋਰਚਾ ਦੇ ਆਗੂਆਂ ਵੱਲੋਂ ਤਲਵੰਡੀ ਚੌਧਰੀਆਂ ਚੌਕ ਵਿਚ ਆਪਣੀਆਂ ਮੰਗਾਂ ਦੇ ਹੱਕ ਵਿਚ ਧਰਨਾ ਦਿੱਤਾ ਤੇ ਚੱਕਾ ਜਾਮ ਕੀਤਾ। ਮੋਰਚੇ ਦੇ ਆਗੂ ਲੋਹੀਆਂ ਚੁੰਗੀ ‘ਤੇ ਇਕੱਤਰ ਹੋਕੇ ਨਾਅਰੇ ਮਾਰਦੇ ਹੋਏ ਤਲਵੰਡੀ ਚੌਕ ਪੁੱਜੇ ਅਤੇ ਵਾਲਮੀਕ ਜੀ ਪ੍ਰਤੀ ਅਪਮਾਨ ਜਨਕ ਸ਼ਬਦਾਂ ਦੀ ਵਰਤੋਂ ਕਰਨ ਵਾਲੀਆਂ ਪੁਸਤਕਾਂ ਉਪਰ ਪਾਬੰਦੀ ਲਗਾਉਣ ਦੀ ਮੰਗ ਕੀਤੀ। ਸ੍ਰੀਮਤੀ ਸੀਮਾ ਸਿੰਘ ਤਹਿਸੀਲਦਾਰ ਸੁਲਤਾਨਪੁਰ ਲੋਧੀ ਅਤੇ ਇਕਬਾਲ ਸਿੰਘ ਐਸ.ਐਚ.ਓ. ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਚੱਕਾ ਜਾਮ ਖੋਹਲ ਦਿੱਤਾ। ਮੋਰਚੇ ਦੇ ਆਗੂਆਂ ਨੇ ਤਲਵੰਡੀ ਚੌਧਰੀਆਂ ਪੁਲਿਸ ਵੱਲੋਂ ਜੋਗਿੰਦਰ ਸਿੰਘ ਭਾਗੋਰਾਈਆਂ, ਸਾਹਿਬ ਸਿੰਘ ਸ਼ੇਖਮਾਂਗਾ, ਲੱਖਾ ਸਿੰਘ ਸ਼ੇਖਮਾਂਗਾ, ਗੁਰਜੰਟ ਸਿੰਘ ਵਗੈਰਾ ਉਪਰ ਦਰਜ ਕੀਤਾ ਝੂਠਾ ਕੇਸ ਰੱਦ ਕਰਨ ਦੀ ਮੰਗ ਕੀਤੀ। ਧਰਨਾਕਾਰੀਆਂ ਦੀ ਅਗਵਾਈ ਤਰਸੇਮ ਸਿੰਘ ਠੱਟਾ ਜ਼ਿਲ੍ਹਾ ਪ੍ਰਧਾਨ, ਗੁਰਨਾਮ ਸਿੰਘ ਸ਼ੇਰਗਿੱਲ ਸਕੱਤਰ ਪੰਜਾਬ, ਲੱਕੀ ਸ਼ਰਮਾ ਸ਼ਹਿਰੀ ਪ੍ਰਧਾਨ, ਡਾ: ਰੋਮੀ, ਸੁਰਿੰਦਰ ਸਿੰਘ ਛਿੰਦਾ ਜਨਰਲ ਸਕੱਤਰ, ਦਿਲਬਾਗ ਸਿੰਘ, ਰਜੇਸ਼ ਕੁਮਾਰ, ਚੰਦਰ ਦੇਵ, ਕਿਸੋਰ ਕੁਮਾਰ ਦਿਲਬਾਗ ਸਿੰਘ ਬੇਗੋਵਾਲ ਅਤੇ ਸਿਕੰਦਰ ਭਾਮੜੀ, ਕਰ ਰਹੇ ਸਨ।