Home / ਹੈਡਲਾਈਨਜ਼ ਪੰਜਾਬ / ਲੰਗਰ ‘ਤੇ ਨਹੀਂ ਲੱਗੇਗਾ G.S.T.; ਬੀਬਾ ਹਰਸਿਮਰਤ ਕੌਰ ਬਾਦਲ ਅੱਗੇ ਝੁਕੀ ਮੋਦੀ ਸਰਕਾਰ

ਲੰਗਰ ‘ਤੇ ਨਹੀਂ ਲੱਗੇਗਾ G.S.T.; ਬੀਬਾ ਹਰਸਿਮਰਤ ਕੌਰ ਬਾਦਲ ਅੱਗੇ ਝੁਕੀ ਮੋਦੀ ਸਰਕਾਰ

ਧਾਰਮਿਕ ਸੰਸਥਾਵਾਂ ਵਲੋਂ ਮੁਫਤ ‘ਚ ਪਰੋਸੇ ਜਾਣ ਵਾਲੇ ਲੰਗਰ ਅਤੇ ਭੰਡਾਰੇ ਨੂੰ ਕੇਂਦਰੀ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਤੋਂ ਛੋਟ ਦੇਣ ਦੀ ਤਿਆਰੀ ਚੱਲ ਰਹੀ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਥੋੜ੍ਹਾ ਨਰਮ ਹੁੰਦੀ ਦਿਖਾਈ ਦੇ ਰਹੀ ਹੈ। ਨਾਲ ਹੀ ਹਰ ਪਾਸਿਓਂ ਸਿਆਸੀ ਦਬਾਅ ਨੂੰ ਦੇਖਦੇ ਹੋਏ ਜਲਦ ਹੀ ਆਪਣੇ ਬਿੱਲ ‘ਚ ਸਰਕਾਰ ਬਦਲਾਅ ਵੀ ਕਰਨ ਜਾ ਰਹੀ ਹੈ।

The free community kitchen at The Golden Temple feeds thousands of people daily.

ਇਸ ਨਾਲ ਪੂਰੇ ਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ‘ਚ ਪਰੋਸਿਆ ਜਾਣ ਵਾਲਾ ਲੰਗਰ ਅਤੇ ਇਤਿਹਾਸਕ ਮੰਦਰਾਂ ‘ਚ ਅਟੁੱਟ ਚੱਲਣ ਵਾਲੇ ਭੰਡਾਰਿਆਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਹੈ। ਸਿੱਖਾਂ ਦੀਆਂ ਸਮੂਹ ਸੰਸਥਾਵਾਂ ਅਤੇ ਖੁਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਬਾਅ ‘ਚ ਕੇਂਦਰ ਸਰਕਾਰ ਜੀ. ਐੱਸ. ਟੀ. ਨੂੰ ਲੈ ਕੇ ਥੋੜ੍ਹਾ ਝੁਕਦੀ ਨਜ਼ਰ ਆ ਰਹੀ ਹੈ। ਹਰਸਿਮਰਤ ਬਾਦਲ ਨੇ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਸਬੰਧੀ ਵਿਸ਼ੇਸ਼ ਅਪੀਲ ਕੀਤੀ ਸੀ।


ਸ੍ਰੀ ਦਰਬਾਰ ਸਾਹਿਬ ‘ਚ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਸ੍ਰੀ ਦਰਬਾਰ ਸਾਹਿਬ ‘ਚ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਚੱਲਦਾ ਹੈ। ਇੱਥੇ ਲੱਖਾਂ ਲੋਕਾਂ ਨੂੰ ਸਾਲ ਭਰ ਮੁਫਤ ਭੋਜਨ ਮੁਹੱਈਆ ਕਰਾਇਆ ਜਾਂਦਾ ਹੈ। ਰੋਜ਼ਾਨਾ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ‘ਚ ਹਜ਼ਾਰਾਂ ਲੋਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਲੰਗਰ ਖਾਣ ਪੁੱਜਦੇ ਹਨ। ਨਾਲ ਹੀ ਇੱਥੇ ਬੇਸਹਾਰਾ ਲੋਕਾਂ ਦੇ ਰਹਿਣ ਅਤੇ ਖਾਣ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਇਸ ਲਈ ਚੰਦਾ ਸ਼ਰਧਾਲੂਆਂ ਦੇ ਚੜ੍ਹਾਵੇ ਤੋਂ ਆਉਂਦਾ ਹੈ। ਇਸ ਨੂੰ ਮੁਫਤ ਲੰਗਰ ਵੰਡਣ ‘ਚ ਖਰਚ ਕੀਤਾ ਜਾਂਦਾ ਹੈ। ਫਿਲਹਾਲ ਲੰਗਰ ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ਜਿਵੇਂ ਦੇਸੀ ਘਿਓ, ਦੁੱਧ ਪਾਊਡਰ, ਤੇਲ, ਖੰਡ, ਸਿਲੰਡਰ ਅਤੇ ਹੋਰ ਚੀਜ਼ਾਂ ‘ਤੇ 18 ਫੀਸਦੀ ਤੱਕ ਜੀ. ਐੱਸ. ਟੀ. ਲੱਗਦਾ ਹੈ।

About thatta

Comments are closed.

Scroll To Top
error: