Home / ਸੁਣੀ-ਸੁਣਾਈ / ਲੋਕਾਂ ਦਾ ਇਲਾਜ ਕਰ ਰਿਹਾ ਹੈ ‘ਵਟਸਐਪ ਡਾਕਟਰ’

ਲੋਕਾਂ ਦਾ ਇਲਾਜ ਕਰ ਰਿਹਾ ਹੈ ‘ਵਟਸਐਪ ਡਾਕਟਰ’

WhatsApp-Doc..1

ਨਵੀਂ ਦਿੱਲੀ: ਜਦੋਂ ਤੁਸੀਂ ਬੀਮਾਰ ਹੁੰਦੇ ਹੋ ਤਾਂ ਡਾਕਟਰ ਦੀ ਲੋੜ ਹੁੰਦੀ ਹੈ। ਇਸ ਦੇ ਲਈ ਤੁਸੀਂ ਫੈਮਿਲੀ ਡਾਕਟਰ ਜਾਂ ਨੇੜੇ ਦੇ ਕਿਸੇ ਮੈਡੀਕਲ ਸਟੋਰ ਦਾ ਰੁਖ ਕਰਦੇ ਹੋ ਪਰ ਮਾਹਿਰਾਂ ਮੁਤਾਬਕ ਹੁਣ ਤੁਹਾਡੇ ਕੋਲ ਸੋਸ਼ਲ ਮੀਡੀਆ ਵੀ ਇਕ ਅਜਿਹਾ ਬਦਲ ਹੈ, ਜਿਸ ਨਾਲ ਬੀਮਾਰ ਵਿਅਕਤੀ ਦਾ ਇਲਾਜ ਕੀਤਾ ਜਾ ਸਕਦਾ ਹੈ।

ਭਾਰਤ ‘ਚ ਸਮਾਰਟਫੋਨ ਦੀ ਵਰਤੋਂ ਕਰਨ ਵਾਲਾ ਹਰਵਿਅਕਤੀ ਅੱਜ ਸੋਸ਼ਲ ਨੈੱਟਵਰਕਿੰਗ ਸਾਈਟਸ ਵਟਸਐਪ, ਟਵਿੱਟਰ ਅਤੇ ਫੇਸਬੁੱਕ ‘ਤੇ ਮੌਜੂਦ ਹੈ। ਕੁਝ ਅਜਿਹੇ ਲੋਕ ਵੀ ਹਨ ਜੋ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਮਰੀਜ਼ਾਂ ਦੀ ਮਦਦ ਕਰਨ ਲਈ ਕਰ ਰਹੇ ਹਨ। ਉਹ ਉਨ੍ਹਾਂ ਨੂੰ ਇਲਾਜ ਦੇ ਬਾਰੇ ਜਾਣੂ ਕਰਵਾਉਂਦੇ ਹਨ। ਸਰਜਰੀ ਤੋਂ ਬਾਅਦ ਜ਼ਰੂਰੀ ਸੁਝਾਅ ਦਿੰਦੇ ਹਨ ਅਤੇ ਹੋਰ ਡਾਕਟਰੀ ਸੁਝਾਅ ਵੀ ਦਿੰਦੇ ਹਨ।

ਰਾਸ਼ਟਰੀ ਰਾਜਧਾਨੀ ਸਥਿਤ ਇੰਡੀਅਨ ਸਪਾਈਨ ਇੰਜਰਿਸ ਸੈਂਟਰ ‘ਚ ਡਾਕਟਰੀ ਨਿਦੇਸ਼ਕ ਅਤੇ ਸਪਾਈਨ ਰੋਗ ਦੇ ਮੁੱਖ ਡਾਕਟਰ ਐੱਚਐੱਸ ਛਾਬੜਾ ਨੇ ਕਿਹਾ, ”ਮਰੀਜ਼ਾਂ ਤੱਕ ਪਹੁੰਚਣ ਲਈ ਅਸੀਂ ਵਟਸਐਪ, ਸਕਾਈਪ ਅਤੇ ਵਾਈਬਰ ਦੀ ਧੜੱਲੇ ਨਾਲ ਵਰਤੋਂ ਕਰ ਰਹੇ ਹਾਂ। ਮੌਜੂਦਾ ਸਮੇਂ ‘ਚ 180 ਤੋਂ ਵੱਧ ਮਰੀਜ਼ ਵਟਪਐਪ ‘ਤੇ ਸਾਡੇ ਨਾਲ ਸੰਪਰਕ ‘ਚ ਹਨ। ਜਦੋਂਕਿ ਸਕਾਈਪ ‘ਤੇ 30, ਜੋ ਆਨਲਾਈਨ ਸਲਾਹ ਦਾ ਫਾਇਦਾ ਉਠਾ ਰਹੇ ਹਨ।” ਭਾਰਤ ‘ਚ ਮੌਜੂਦਾ ਸਮੇਂ ‘ਚ 14.3 ਕਰੋੜ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ‘ਚੋਂ 2.5 ਕਰੋੜ ਲੋਕ ਪਿੰਡ ਦੇ ਖੇਤਰਾਂ ‘ਚੋਂ ਹਨ।

ਨਵੀਂ ਦਿੱਲੀ ਸਥਿਤ ਮੈਕਸ ਸੁਪਰ ਸਪੈਸ਼ਿਅਲਿਟੀ ਹਸਪਤਾਲ ਨੇ ਵਟਸਐਪ ‘ਤੇ ਬ੍ਰੈਸਟ ਕੈਂਸਰ ਦੇ ਕਈ ਮਰੀਜ਼ਾਂ ਨੂੰ ਮਾਹਿਰਾਂ ਨਾਲ ਜੋੜਿਆ ਰੱਖਿਆ ਹੈ ਜੋ ਉਨ੍ਹਾਂ ਨੂੰ ਸੁਝਾਅ ਦੇਣ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਮੈਕਸ ਹਸਪਤਾਲ ‘ਚ ਮੈਡਕੀਲ ਆਨਕੋਲੋਜੀ ਦੀ ਨਿਦੇਸ਼ਕ ਡਾ. ਅਨੁਪਮਾ ਹੁੱਡਾ ਨੇ ਕਿਹਾ ਕਿ ਸਾਡੇ ਕੋਲ ਵਟਸਐਪ ਗਰੁੱਪ ‘ਚ ਰੈਡੀਏਸ਼ਨ ਆਨਕੋਲੋਜੀ ਮਾਹਿਰ ਹਨ। ਇਸ ਲਈ ਜਦੋਂ ਵੀ ਕੋਈ ਮਰੀਜ਼ ਕੁਝ ਪੁੱਛਦਾ ਹੈ ਤਾਂ ਉਪਲੱਬਧ ਮਾਹਰ ਉਸ ਦਾ ਜਵਾਬ ਦਿੰਦੇ ਹਨ।

ਦਿੱਲੀ ‘ਚ ਆਈਵੀਐੈੱਫ ਸੈਂਟਰ ਚਲਾਉਣ ਵਾਲੀ ਮਹਿਲਾ ਰੋਗਾਂ ਦੀ ਮਾਹਿਰ ਡਾ. ਅਰਚਨਾ ਧਵਨ ਨੇ ਕਿਹਾ ਕਿ ਆਪਣੇ ਮਰੀਜ਼ਾਂ ਦੇ ਨਾਲ ਰਚਨਾਤਮਕ ਵਾਰਤਾ ਲਈ ਉਹ ਟਵਿੱਟਰ, ਫੇਸਬੁੱਕ ਅਤੇ ਯੂ-ਟਿਊਬ ਦੀ ਵਰਤੋਂ ਕਰਦੀ ਹੈ। ਸਿਹਤ ਸੇਵਾ ਦੀ ਖੇਤਰ ‘ਚ ਸੋਸ਼ਲ ਮੀਡੀਆ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਸਿਰਫ ਲੋੜ ਹੈ ਲੋਕਾਂ ‘ਚ ਇਸਦੇ ਪ੍ਰਤੀ ਜਾਗਰੁਕਤਾ ਫੈਲਾਉਣ ਦੀ। ਹਾਲ ਹੀ ‘ਚ ਅਮਰੀਕਾ ‘ਚ ਕੀਤੇ ਗਏ ਇਕ ਸਰਵੇ ‘ਚ ਲਗਭਗ 57 ਫੀਸਦੀ ਲੋਕਾਂ ਨੇ ਫੇਸਬੁੱਕ ਅਤੇ ਈ-ਮੇਲ ‘ਤੇ ਆਪਣੇ ਡਾਕਟਰਾਂ ਤੱਕ ਪਹੁੰਚਣ ‘ਚ ਦਿਲਚਸਪੀ ਦਿਖਾਈ ਹੈ।

About thatta

Comments are closed.

Scroll To Top
error: