ਲਾਲਾਂ ਫਤਹਿ ਦਾ ਜੈਕਾਰਾ ਜਦੋਂ ਲਾਇਆ, ਸਾਰੀ ਸੀ ਕਚਿਹਰੀ ਕੰਬ ਗੀ।

18

Untitled-2-copy11

ਲਾਲ ਦਸ਼ਮੇਸ਼ ਦੇ ਕਦੋਂ ਕਿਸੇ ਕੋਲੋਂ ਡਰਦੇ,
ਜਿੱਤਾਂ ਜਿੱਤਣ ਦੇ ਆਦੀ ਕਦੋਂ ਕਿਸੇ ਕੋਲੋਂ ਹਰਦੇ।
ਕਦੋਂ ਝੱਖੜਾਂ ਕੋਲੋਂ ਜਾਂਦਾ ਪਰਬਤ ਹਿਲਾਇਆ,
ਸਾਰੀ ਸੀ ਕਚਿਹਰੀ ਕੰਬ ਗੀ।
ਲਾਲਾਂ ਫਤਹਿ ਦਾ ਜੈਕਾਰਾ ਜਦੋਂ ਲਾਇਆ,
ਸਾਰੀ ਸੀ ਕਚਿਹਰੀ ਕੰਬ ਗੀ।
ਲਾਲ ਕਹਿੰਦੇ ਸੂਬਿਆ ਨਾ ਸਾਨੂੰ ਡਰਾ ਵੇ,
ਲਾੜੀ ਮੌਤ ਨਾਲ ਮਿਲਣ ਦਾ ਸਾਨੂੰ ਬੜਾ ਚਾਅ ਵੇ,
ਤੈਥੋਂ ਜਾਣਾ ਨਹੀਂ ਸਾਨੂੰ ਭਰਮਾਇਆ
ਸਾਰੀ ਸੀ ਕਚਿਹਰੀ ਕੰਬ ਗੀ।
ਲਾਲਾਂ ਫਤਹਿ ਦਾ ਜੈਕਾਰਾ ਜਦੋਂ ਲਾਇਆ,
ਸਾਰੀ ਸੀ ਕਚਿਹਰੀ ਕੰਬ ਗੀ।

-ਨਵੇ ਠੱਟੇ ਵਾਲਾ ਸੋਨੀ-

2 COMMENTS

Comments are closed.