ਰੰਗਾਂ ਦਾ ਤਿਉਹਾਰ ਹੋਲੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ

1

ਰੰਗਾਂ ਦਾ ਤਿਉਹਾਰ ਹੋਲੀ ਪਿੰਡ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਛੋਟੇ-ਛੋਟੇ ਬੱਚੇ ਅਤੇ ਨੌਜਵਾਨ ਸਵੇਰ ਤੋਂ ਹੀ ਪਿਚਕਾਰੀਆਂ, ਪਾਣੀ ਵਾਲੇ ਗੁਬਾਰੇ ਅਤੇ ਸੁੱਕੇ ਰੰਗ ਲੈ ਕੇ ਆਪਣੇ ਯਾਰਾਂ ਦੋਸਤਾਂ ਦੇ ਘਰਾਂ ਵਿਚ ਚਲੇ ਗਏ। ਨੌਜਵਾਨਾਂ ਨੇ ਮੋਟਰ ਸਾਈਕਲਾਂ ਤੇ ਸਵਾਰ ਹੋ ਕੇ ਹੋਲੀ ਮਨਾਈ। ਹੋਲੀ ਨਾਲ ਸਬੰਧਤ ਤਸਵੀਰ ਪਿੰਡ ਦੀ ਵੈਬਸਾਈਟ ਦੇ “ਇਸ ਹਫਤੇ ਦੀ ਤਸਵੀਰ” ਵਾਲੇ ਕਾਲਮ ਵਿਚ ਪੋਸਟ ਕਰ ਦਿੱਤੀ ਗਈ ਹੈ।