Home / ਤਾਜ਼ਾ ਖਬਰਾਂ / ਠੱਟਾ ਨਵਾਂ / ਰੋਮ ਵਿਖੇ ਭਾਈ ਰਾਜੋਆਣਾ ਦੀ ਫਾਂਸੀ ਸੰਬੰਧੀ ਰੋਸ ਮੁਜ਼ਾਹਰਾ

ਰੋਮ ਵਿਖੇ ਭਾਈ ਰਾਜੋਆਣਾ ਦੀ ਫਾਂਸੀ ਸੰਬੰਧੀ ਰੋਸ ਮੁਜ਼ਾਹਰਾ

zktਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀ ਇਟਲੀ ਦੇ ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਸਿੱਖ ਸੰਗਤਾਂ ਵੱਲੋਂ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕੀਤਾ ਗਿਆ। 11 ਵਜੇ ਦੇ ਕਰੀਬ ਸੰਗਤਾਂ ਪਿਆਸਾ ਰਿਪਬਲੀਕਾ (ਰਿਪਬਲਿਕ ਚੌਕ) ਰੋਮ ਵਿਚ ਇਕੱਠੀਆਂ ਹੋਈਆਂ ਸੰਗਤਾਂ ਨੂੰ ਵੱਖ-ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਦੇ ਇਸ ਮਤਰੇਏ ਸਲੂਕ ਦੀ ਸਖ਼ਤ ਨਿੰਦਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਅੱਜ ਭਾਰਤ ਦਾ ਪ੍ਰਧਾਨ ਮੰਤਰੀ ਇਕ ਸਿੱਖ ਹੈ ਫਿਰ ਵੀ ਸਿੱਖਾਂ ‘ਤੇ ਹਮਲੇ ਹੋ ਰਹੇ ਹਨ। ਬਾਦਲ ਸਰਕਾਰ ਵੀ ਅਕਾਲੀ ਸਰਕਾਰ ਹੋ ਕੇ ਸਿੱਖਾਂ ਦੀ ਹਮਾਇਤ ਨਹੀਂ ਕਰ ਰਹੀ। ਬੁਲਾਰਿਆਂ ਨੇ ਭਾਰਤ ਸਰਕਾਰ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਾਇੱਜ਼ਤ ਬਰੀ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਹੀ ਇਕ ਵਫ਼ਦ ਭਾਰਤੀ ਦੂਤਾਵਾਸ, ਰੋਮ ਵਿਖੇ ਮੰਗ-ਪੱਤਰ ਦੇਣ ਵੀ ਗਿਆ, ਜਿਸ ਵਿਚ ਭਾਈ ਬਲਵੀਰ ਸਿੰਘ ਲੱਲ, ਭਾਈ ਬਲਕਾਰ ਸਿੰਘ ਰੋਮ, ਭਾਈ ਅਜੀਤ ਸਿੰਘ, ਭਾਈ ਰਾਜਵਿੰਦਰ ਸਿੰਘ ਲਵੀਨੀਉ ਤੇ ਭਾਈ ਬਲਕਾਰ ਸਿੰਘ ਲਵੀਨੀਉ ਆਦਿ ਹਾਜ਼ਰ ਸਨ, ਜਿਸ ਨੂੰ ਭਾਰਤੀ ਰਾਜਦੂਤ ਵੱਲੋਂ ਨਿਯੁਕਤ ਫਸਟ ਸੈਕਟਰੀ ਤੇ ਕੌਂਸਲਰ ਸ੍ਰੀ ਵਿਸ਼ਵੇਸ ਨੇਗੀ ਨੇ ਪ੍ਰਾਪਤ ਕੀਤਾ। ਇਸ ਸਮੇਂ ਪੁੱਜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿਚ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰੋਮ, ਗੁਰਦੁਆਰਾ ਨਾਨਕ ਦਰਬਾਰ ਰੋਮ, ਗੁਰਦੁਆਰਾ ਸਿੰਘ ਸਭਾ ਸਬੰਧੀਆ, ਗੁਰਦੁਆਰਾ ਸਿੰਘ ਸਭਾ ਤੈਰਨੀ, ਗੁਰਦੁਆਰਾ ਸਿੰਘ ਸਭਾ ਫੈਂਦੀ, ਗੁਰਦੁਆਰਾ ਸਿੰਘ ਸਭਾ ਸਨਵੀਤੇ, ਗੁਰਦੁਆਰਾ ਸੰਗਤ ਸਭਾ ਤੋਰਾਨੋਵਾ (ਆਰੇਸੈ), ਗੁਰਦੁਆਰਾ ਸਿੰਘ ਸਭਾ ਫਾਬਰੀਆਨੋ, ਗੁਰਦੁਆਰਾ ਨਾਨਕ ਨਿਵਾਸ ਆਰੇਸੈ, ਗੁਰਦੁਆਰਾ ਨਾਨਕ ਮਿਸ਼ਨ ਮਾਰਕੇ (ਅਨਕੈਨਾ), ਗੁਰਦੁਆਰਾ ਸਿੰਘ ਸਭਾ ਨੈਵੇਲਾਰਾ ਦੀਆਂ ਪ੍ਰਬੰਧਕ ਕਮੇਟੀਆਂ ਦੇ ਨਾਂਅ ਪ੍ਰਮੁੱਖ ਹਨ। ਇਟਲੀ

About admin thatta

Comments are closed.

Scroll To Top
error: