ਰਾਹੁਲ ਗਾਂਧੀ ਨੇ ਦਿੱਤੀ ਪ੍ਰਵਾਨਗੀ; ਕਲ੍ਹ ਸਹੁੰ ਚੁੱਕਣਗੇ ਕੈਪਟਨ ਦੇ ਇਹ 9 ਨਵੇਂ ਮੰਤਰੀ

1

ਕੁਲਹਿੰਦ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵੱਲੋਂ ਪੰਜਾਬ ਦੀ ਕੈਬਨਿਟ ਅਮਰਿੰਦਰ ਸਿੰਘ ਕੈਬਨਿਟ ਵਿਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

ਅੱਜ ਇੱਥੇ ਹੋਈ ਮੀਟਿੰਗ ਵਿਚ ਸ੍ਰੀ ਰਾਹੁਲ ਗਾਂਧੀ ਵੱਲੋਂ 9 ਨਵੇਂ ਮੰਤਰੀਆਂ ਦੇ ਨਾਂਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।  ਇਨ੍ਹਾਂ ਨਵੇਂ ਮੰਤਰੀਆਂ ਨੂੰ ਸਨਿਚਰਵਾਰ, 21 ਅਪ੍ਰੈਲ ਨੂੰ ਪੰਜਾਬ ਰਾਜ ਭਵਨ ਵਿਖੇ ਸਹੁੰ ਚੁਕਾਏ ਜਾਣ ਦੀ ਸੂਚਨਾ ਹੈ।  ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਹੋਈ ਮੀਟਿੰਗ ਵਿਚ ਸੂਚੀ ਨੂੰ ਅੰਤਿਮ ਪ੍ਰਵਾਨਗੀ ਨਹੀਂ ਮਿਲ ਸਕੀ ਸੀ ਅਤੇ ਮਾਮਲਾ ਅੱਜ ’ਤੇ ਪੈ ਗਿਆ ਸੀ।  ਇਸ ਤੋਂ ਪਹਿਲਾਂ ਹੀ ਕੈਬਨਿਟ ਵਿਚ ਵਾਧੇ ਦਾ ਮਾਮਲਾ ਪੱਕਾ ਸਮਝਿਆ ਜਾ ਰਿਹਾ ਸੀ ਅਤੇ ਇਸੇ ਆਸ ਦੇ ਚੱਲਦਿਆਂ ਸਕੱਤਰੇਤ ਵਿਚ ਨਵੇਂ ਮੰਤਰੀਆਂ ਦੇ ਦਫ਼ਤਰਾਂ ਅਤੇ ਅਮਲੇ ਆਦਿ ਬਾਰੇ ਤਿਆਰੀਆਂ ਦਾ ਕੰਮ ਪਹਿਲਾਂ ਹੀ ਮੁਕੰਮਲ ਕੀਤਾ ਜਾ ਚੁੱਕਾ ਹੈ।  ਮੰਤਰੀਆਂ ਦੇ ਨਾਮ New Punjab Cabinet Ministers to be sworn in tomorrow :

1) Sukhjinder Singh Randhawa;

(2) Sukhbinder Singh Sarkaria

(3) Vijay Inder Singla

(4)Bharat Bhushan Ashu

(5)Sunder Shyam Arora

(6) O P Soni

(7)Rana Gurmit Sodhi

(8) Gurpreet Kangar

(9) Balbir Sidhu.

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਪੰਜਾਬ ਕੈਬਨਿਟ ਦੇ ਨਵੇਂ ਮੰਤਰੀ ਚੁਣਨ ਲਈ ਮੁਲਾਕਾਤ ਕਰ ਲਈ ਹੈ। ਪਰ ਉਨ੍ਹਾਂ ਦੀ ਇਹ ਮੁਲਕਾਤ ਨਾਕਾਫੀ ਰਹੀ। ਕੈਬਿਨਟ ਵਿਸਥਾਰ ‘ਤੇ ਕੱਲ੍ਹ ਕੈਪਟਨ ਤੇ ਰਾਹੁਲ ਵਿਚਕਾਰ 3:30 ਮੁੜ ਹੋਵੇਗੀ ਮੀਟਿੰਗ। ਨਵੇਂ ਮੰਤਰੀ ਕੌਣ ਹੋਣਗੇ, ਇਸ ਬਾਰੇ ਹਾਲੇ ਵੀ ਸਸਪੈਂਸ ਬਰਕਰਾਰ ਹੈ। ਅੱਜ ਕੈਪਟਨ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਇਨ੍ਹਾਂ ਸਵਾਲਾਂ ਦਾ ਕੋਈ ਸਿੱਧਾ ਜਵਾਬ ਨਾ ਦਿੱਤਾ ਕਿ ਨਵੇਂ ਮੰਤਰੀ ਕੌਣ ਹੋਣਗੇ, ਕਦੋਂ ਬਣਾਏ ਜਾਣਗੇ ਤੇ ਕਿੰਨੇ ਨਵੇਂ ਮੰਤਰੀ ਬਣਾਏ ਜਾਣਗੇ?

 

ਕਰੀਬ ਚਾਰ ਘੰਟੇ ਚੱਲੀ ਬੈਠਕ ਦੌਰਾਨ ਰਾਹੁਲ ਤੇ ਕੈਪਟਨ ਨੇ ਆਪਣੇ ਨਵੇਂ ਵਜ਼ੀਰਾਂ ਬਾਰੇ ਚਰਚਾ ਕੀਤੀ। ਉਨ੍ਹਾਂ ਮੀਟਿੰਗ ਤੋਂ ਬਾਹਰ ਆ ਕੇ ਪੱਤਰਕਾਰਾਂ ਨੂੰ ਕਿਹਾ ਕਿ ਨਵੀਂ ਕੈਬਨਿਟ ਦੀ ਲਿਸਟ ਫਾਈਨਲ ਹੋ ਗਈ ਹੈ। ਹਾਲਾਂਕਿ, ਉਨ੍ਹਾਂ ਮੰਤਰੀਆਂ ਦੇ ਨਾਂਅ ਦੱਸਣ ਤੋਂ ਸਾਫ ਨਾਂਹ ਕਰ ਦਿੱਤੀ। ਪਰ ਕੈਪਟਨ ਦੀ ਇਹ ਗੱਲ ਕਿੰਨੀ ਕੁ ਸਹੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਦੀ ਪ੍ਰਧਾਨ ਆਸ਼ਾ ਕੁਮਾਰੀ ਵੀ ਹਾਜ਼ਰ ਰਹੇ।

ਉੱਧਰ ਸੂਤਰ ਦੱਸਦੇ ਹਨ ਕਿ ਰਾਹੁਲ ਤੇ ਕੈਪਟਨ ਦਰਮਿਆਨ ਕੁਝ ਮੰਤਰੀਆਂ ਦੇ ਨਾਵਾਂ ‘ਤੇ ਰੇੜਕਾ ਹਾਲੇ ਵੀ ਬਰਕਰਾਰ ਹੈ। ਸੂਤਰਾਂ ਮੁਤਾਬਕ ਰਾਣਾ ਗੁਰਮੀਤ ਸੋਢੀ , ਰਾਜਾ ਵੜਿੰਗ, ਕੁਲਜੀਤ ਨਾਗਰਾ ਤੇ ਓ.ਪੀ. ਸੋਨੀ ਦੇ ਨਾਵਾਂ ‘ਤੇ ਕੈਪਟਨ ਤੇ ਰਾਹੁਲ ਦਰਮਿਆਨ ਮਤਭੇਦ ਹਨ। ਹਾਲੇ ਤਕ ਪੰਜਾਬ ਸਰਕਾਰ ਨੇ ਰਾਜ ਭਵਨ ਤੋਂ ਮੰਤਰੀਮੰਡਲ ਦੇ ਵਾਧੇ ਲਈ ਲੋੜੀਂਦੀ ਪ੍ਰਵਾਨਗੀ ਵੀ ਨਹੀਂ ਲਈ ਹੈ।

ਪਹਿਲਾਂ ਕਿਆਸਰਾਈਆਂ ਸਨ ਕਿ ਕੈਬਨਿਟ ਮੰਤਰੀ ਬਣਨ ਦੀ ਦੌੜ ਵਿੱਚ ਪਰਗਟ ਸਿੰਘ, ਰਾਜ ਕੁਮਾਰ ਵੇਰਕਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਣਾ ਗੁਰਮੀਤ ਸਿੰਘ ਸੋਢੀ, ਸੰਗਤ ਸਿੰਘ ਗਿਲਜੀਆਂ, ਵਿਜੇ ਇੰਦਰ ਸਿੰਗਲਾ ਆਦਿ ਪ੍ਰਮੁੱਖ ਨਾਂਅ ਹਨ। ਇਸ ਦੇ ਨਾਲ ਕਈਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ। ਪਿਛਲੇ ਦਿਨੀਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਸੂਬੇ ਲਈ ਵੱਖਰਾ ਖੇਡ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ ਸੀ, ਜਿਸ ਨਾਲ ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ ਦੀ ਦਾਅਵੇਦਾਰੀ ਹੋਰ ਵੀ ਪੱਕੀ ਹੋ ਗਈ ਸੀ। ਪਰ ਅੱਜ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦਰਮਿਆਨ ਜਾਰੀ ਮਤਭੇਦ ਨੇ ਇਨ੍ਹਾਂ ਨਾਵਾਂ ਦੇ ਫਾਈਨਲ ਹੋਣ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ।