ਰਾਸ਼ਟਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਣਾਏ ਜਾਣਗੇ-ਡਾ: ਤੇਜੀ

2

ਸਿਵਲ ਸਰਜਨ ਕਪੂਰਥਲਾ ਡਾ: ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਐਚ.ਸੀ. ਟਿੱਬਾ ਦੇ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਡਾ: ਨਰਿੰਦਰ ਸਿੰਘ ਤੇਜੀ ਦੀ ਅਗਵਾਈ ਹੇਠ ਬਲਾਕ ਸੁਲਤਾਨਪੁਰ ਲੋਧੀ ਦੇ ਦਿਹਾਤੀ ਏਰੀਏ ਵਿਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਜਿਨ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ। ਉਨ੍ਹਾਂ ਪਰਿਵਾਰਾਂ ਦੇ ਪੰਜ ਮੈਂਬਰਾਂ ਦਾ ਸਿਰਫ 30 ਰੁਪਏ ਦੇਣ ‘ਤੇ ਇਕ ਸਾਲ ਲਈ 30 ਹਜ਼ਾਰ ਰੁਪਏ ਦਾ ਬੀਮਾ ਕੀਤਾ ਜਾਵੇਗਾ। ਜਿਸ ਦਾ ਮਰੀਜ਼ ਨੂੰ ਹਸਪਤਾਲ ਵਿਚ ਦਾਖਲ ਹੋਣ ਉਪਰੰਤ ਲਾਭ ਮਿਲ ਸਕਦਾ ਹੈ। ਇਸ ਸਬੰਧ ਵਿਚ ਸੀ.ਐਚ.ਸੀ. ਟਿੱਬਾ ਵਿਚ ਐਫ. ਕੇ.ਓ. ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਤੇਜੀ ਨੇ ਦੱਸਿਆ ਕਿ ਨੋਡਲ ਅਫ਼ਸਰ ਡਾ: ਗੁਰਦਿਆਲ ਸਿੰਘ ਦੀ ਨਿਗਰਾਨੀ ਹੇਠ ਬਲਾਕ ਵਿਚ ਕੁੱਲ 10 ਐਫ.ਕੇ.ਓ. ਨਾਮਜ਼ਦ ਕੀਤੇ ਗਏ ਹਨ, ਜੋ ਬਲਾਕ ਟਿੱਬਾ ਵਿਚ 7 ਜੁਲਾਈ ਨੂੰ ਪਿੰਡ ਡਡਵਿੰਡੀ, ਮੋਠਾਂਵਾਲਾ, ਲਾਟੀਆਂ ਵਾਲ, ਸ਼ੇਰਪੁਰ ਦੋਨਾ, ਰਾਮਪੁਰ ਜਗੀਰ, ਡੇਰਾ ਸੱਯਦਾਂ, ਬਸਤੀ ਚੰਡੀਗੜ੍ਹ, ਕਰਮਜੀਤਪੁਰ, ਅਦਲਾਤ ਚੱਕ ਵਿਖੇ, 9 ਜੁਲਾਈ ਨੂੰ ਪਿੰਡ ਫਰੀਦ ਸਰਾਏ, ਵਾਟਾਂਵਾਲੀ ਕਲਾਂ, ਸ਼ੇਰਪੁਰ ਸੱਧਾ, ਸ਼ੇਖਮਾਂਗਾ, ਭਰੋਆਣਾ, ਹਾਜੀਪੁਰ, ਲੱਖ ਵਰ੍ਹਿਆਂ, ਪਰਮਜੀਤਪੁਰ, ਆਹਲੀਕਲਾਂ ਅਤੇ ਤਲਵੰਡੀ ਚੌਧਰੀਆਂ ਵਿਖੇ ਤੇ ਇਸੇ ਤਰ੍ਹਾਂ 10 ਜੁਲਾਈ ਨੂੰ ਟਿੱਬ, ਮਸੀਤਾਂ, ਮੰਗੂਪੁਰ, ਨੱਥੂਪੁਰ, ਅੰਮ੍ਰਿਤਪੁਰ ਛੰਨਾ, ਮੰਡ ਖ਼ਿਜਰਪੁਰ ਅਤੇ ਡਡਵਿੰਡੀ, ਬਸਤੀ ਚੰਡੀਗੜ੍ਹ, ਆਹਲੀ ਕਲਾਂ ਅਤੇ ਲਾਟੀਆਂ ਵਾਲ ਵਿਖੇ ਦੁਬਾਰਾ ਟੀਮਾਂ ਭੇਜੀਆਂ ਜਾਣਗੀਆਂ।