Home / ਤਾਜ਼ਾ ਖਬਰਾਂ / ਠੱਟਾ ਨਵਾਂ / ਮੰਦਰ ਦੁਰਗਾ ਭਵਾਨੀ ਠੱਟਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।

ਮੰਦਰ ਦੁਰਗਾ ਭਵਾਨੀ ਠੱਟਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।

ਪਿੰਡ ਠੱਟਾ ਨਵਾਂ ਵਿਖੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਮੰਦਰ ਦੁਰਗਾ ਭਵਾਨੀ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਾਜ਼ਰ ਸੰਗਤਾਂ ਨੇ ਮੰਦਿਰ ਵਿਚ ਨਤਮਸਤਕ ਹੋ ਕੇ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਆਰਤੀ ਦਾ ਆਯੋਜਨ ਕਿਤਾ ਗਿਆ। ਪੂਰਾ ਦਿਨ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਅਤੁੱਟ ਵਰਤਾਰਾ ਕੀਤਾ ਗਿਆ। ਇਸ ਮੌਕੇ ਪੰਡਿਤ ਲਾਲ ਚੰਦ ਭਾਰਦਵਾਜ, ਇੰਦਰਜੀਤ ਸਿੰਘ ਛਿੰਦਾ, ਡਾ.ਅਸ਼ਵਨੀ ਕੁਮਾਰ, ਮਨੀਸ਼ ਵਰਮਾ, ਕਮਲਜੀਤ ਵਰਮਾ, ਨੀਲਮ ਵਰਮਾ, ਕੰਚਨ, ਕਮਲ ਦੇਵਗਣ, ਹੀਰਾ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

About thatta

Comments are closed.

Scroll To Top
error: