ਮੰਗੂਪੁਰ ਵਿਖੇ ਪ੍ਰਕਾਸ਼ ਪੁਰਬ ਸਬੰਧੀ ਅਖੰਡ ਪਾਠਾਂ ਦੀ ਲੜੀ ਸ਼ੁਰੂ *

8

ਨਜ਼ਦੀਕੀ ਪਿੰਡ ਮੰਗੂਪੁਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਸਮਾਗਮ ਅੱਜ ਸ਼ੁਰੂ ਹੋ ਗਏ। ਇਸ ਸਬੰਧ ਵਿਚ ਪਿੰਡ ਦੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਵਿਖੇ 17 ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਅੱਜ ਅਰੰਭ ਹੋ ਗਈ ਜਿਸ ਦੇ 26 ਨਵੰਬਰ ਦਿਨ ਸੋਮਵਾਰ ਨੂੰ ਭੋਗ ਪਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਅਖੰਡ ਪਾਠਾਂ ਦੀ ਦੂਜੀ ਲੜੀ 26 ਨਵੰਬਰ ਨੂੰ ਸ਼ੁਰੂ ਹੋਵੇਗੀ ਅਤੇ ਪ੍ਰਕਾਸ਼ ਪੁਰਬ ਵਾਲੇ ਦਿਨ ਭੋਗ ਪਾਏ ਜਾਣਗੇ। ਭੋਗ ਉਪਰੰਤ ਦੀਵਾਨ ਸਜਾਏ ਜਾਣਗੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਜਲੇਬੀਆ ਦਾ ਲੰਗਰ ਲਗਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਸ਼ੁਰੂਆਤ 29 ਨਵੰਬਰ ਨੂੰ ਹੋਵੇਗੀ। ਅੱਜ ਅਖੰਡ ਪਾਠਾਂ ਦੀ ਅਰੰਭਤਾ ਮੌਕੇ ਸ. ਰੇਸ਼ਮ ਸਿੰਘ, ਸ. ਸੁਰਿੰਦਰ ਸਿੰਘ ਸਾਬਕਾ ਸਰਪੰਚ, ਜੀਤ ਸਿੰਘ ਬੋਰਾਂਵਾਲਾ, ਐਡਵੋਕੇਟ ਮਲਕੀਤ ਸਿੰਘ, ਸ. ਲਾਭ ਸਿੰਘ, ਬਾਬਾ ਬਹਾਦਰ ਸਿੰਘ, ਜੋਗਿੰਦਰ ਸਿੰਘ, ਬਾਬਾ ਇੰਦਰ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਸਰਪੰਚ, ਮਾਸਟਰ ਤਾਰਾ ਸਿੰਘ, ਗਿਆਨ ਸਿੰਘ, ਸੁਖਦੇਵ ਸਿੰਘ, ਬਲਜੀਤ ਸਿੰਘ, ਬਲਕਾਰ ਸਿੰਘ, ਸੁਰਿੰਦਰ ਸਿੰਘ ਜਰਮਨੀ, ਚਰਨ ਸਿੰਘ ਆਦਿ ਹਾਜਰ ਸਨ।