ਮੰਗਾਂ ਨਾ ਮੰਨਣ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ 5 ਨੂੰ ਰੇਲਾਂ ਰੋਕਣਗੀਆਂ *

8

ਪੰਜਾਬ ਦੇ ਕਿਸਾਨਾਂ ਲਈ ਸੋਕਾ ਰਾਹਤ ਤੇ ਮਜ਼ਦੂਰਾਂ ਦੇ ਬਿਜਲੀ ਬਿੱਲਾਂ ਦੇ ਬਕਾਇਆ ਦੀ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਮਨਵਾਉਣ ਲਈ ਬੀਤੇ ਦਿਨ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਦੀ ਵਿਸ਼ਾਲ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਸ੍ਰੀ ਬਾਜਵਾ ਨੇ ਬਾਦਲ ਸਰਕਾਰ ਵੱਲੋਂ ਵੋਟਾਂ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਝੂਠ ਦਾ ਪਲੰਦਾ ਕਰਾਰ ਦਿੰਦਿਆਂ ਕਿਹਾ ਕਿ ਸਾਰੇ ਪੰਜਾਬ ਵਿਚ ਕਿਸੇ ਵੀ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਨਹੀਂ ਦਿੱਤੀ ਗਈ। ਉਪਰੋਂ ਕੁਦਰਤੀ ਦੀ ਕ੍ਰੋਪੀ ਬਾਰਸ਼ਾਂ ਵੀ ਨਹੀਂ ਹੋਈਆਂ ਤੇ ਜਿਨ੍ਹਾਂ ਕੋਲ ਜਨਰੇਟਰ ਨਹੀਂ ਉਨ੍ਹਾਂ ਦੇ ਝੋਨੇ ਵੀ ਸੁੱਕ ਸੜ ਗਏ। ਉਪਰੰਤ ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 5 ਸਤੰਬਰ ਨੂੰ ਰੇਲਾਂ ਰੋਕ ਕੇ ਰੋਸ ਪ੍ਰਗਟ ਕਰਨ ਦਾ ਫੈਸਲਾ ਲਿਆ ਗਿਆ। ਇਸ ਮੌਕੇ ਸਰਵਣ ਸਿੰਘ, ਅਮਰਜੀਤ ਜਵਾਲਾਪੁਰ, ਡਾ: ਮਿੱਤਰ, ਸ਼ਮਸ਼ੇਰ ਸਿੰਘ ਰੱਤੜਾ, ਰਘਬੀਰ ਸਿੰਘ, ਲੁਭਾਇਆ ਸਿੰਘ ਸਰਪੰਚ, ਸੁਰਿੰਦਰ ਸਿੰਘ, ਬੀਬੀ ਮਨਜੀਤ ਕੌਰ ਰਾਮਪੁਰ ਜਗੀਰ ਨੇ ਵੀ ਸੰਬੋਧਨ ਕੀਤਾ।