ਮ੍ਰਿਤਕ ਦੇਹ ਸੰਭਾਲ ਘਰ ਲਈ ਰੋਟਰੀ ਕਲੱਬ ਵੱਲੋਂ ਮੌਰਚਰੀ ਭੇਂਟ *

3

ਕੋਆਪਰੇਟਿਵ ਸੁਸਾਇਟੀ ਤਲਵੰਡੀ ਚੌਧਰੀਆਂ ਵਿਖੇ ਹਰਜਿੰਦਰ ਸਿੰਘ ਸਰਪੰਚ ਤਲਵੰਡੀ ਚੌਧਰੀਆਂ ਦੀ ਪ੍ਰਧਾਨਗੀ ਹੇਠ ਪੰਚਾਇਤ ਤੇ ਪਤਵੰਤਿਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ‘ਚ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਮਲਮੀਕ ਸਿੰਘ, ਸੈਕਟਰੀ ਜਗਦੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਰੋਟੇਰੀਅਨ ਨੇ ਭਾਗ ਲਿਆ। ਮ੍ਰਿਤਕ ਦੇਹ ਸੰਭਾਲ ਕੇ ਰੱਖਣ ਸਬੰਧੀ ਡਾ: ਹਰਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੰਚਾਇਤ ਤੇ ਨਗਰ ਨਿਵਾਸੀਆਂ ਦਾ ਲਿਆ ਫ਼ੈਸਲਾ ਸ਼ਲਾਘਾਯੋਗ ਹੈ। ਇਸ ਮੌਕੇ ਮੀਟਿੰਗ ਨੂੰ ਸੁਖਦੇਵ ਸਿੰਘ ਜੱਜ ਐੱਮ. ਡੀ. ਅਕਾਲ ਅਕੈਡਮੀ, ਅਜੈਬ ਸਿੰਘ ਜਰਮਨੀ, ਪ੍ਰੇਮ ਲਾਲ ਸਾਬਕਾ ਪੰਚਾਇਤ ਅਫ਼ਸਰ, ਬਲਬੀਰ ਸਿੰਘ ਸਰਪੰਚ ਮਸੀਤਾਂ, ਬਲਵਿੰਦਰ ਸਿੰਘ ਤੁੜ, ਬਲਜੀਤ ਸਿੰਘ ਬੱਲੀ, ਪਰਸਨ ਲਾਲ ਭੋਲਾ, ਕਸ਼ਮੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਨੇ ਮ੍ਰਿਤਕ ਦੇਹ ਰੱਖਣ ਲਈ ਇਕ ਮੌਰਚਰੀ ਭੇਟ ਕੀਤੀ ਤੇ ਅਜੈਬ ਸਿੰਘ ਜਰਮਨੀ ਨੇ ਮ੍ਰਿਤਕ ਦੇਹ ਸੰਭਾਲ ਘਰ ਤੇ ਸ਼ਮਸ਼ਾਨ ਘਾਟ ਕਮੇਟੀ ਨੂੰ 51 ਹਜ਼ਾਰ ਰੁਪਏ ਭੇਟ ਕੀਤੇ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਘੁੰਮਣ, ਮੈਂਬਰ ਪੰਚਾਇਤ ਜਗੀਰ ਸਿੰਘ ਨੰਬਰਦਾਰ, ਬਲਜੀਤ ਸਿੰਘ ਬੱਲੀ, ਪ੍ਰਮੋਦ ਕੁਮਾਰ ਪੱਪੂ ਸ਼ਾਹ, ਦਰਸ਼ਨ ਰਾਮ, ਮੱਖਣ ਸਿੰਘ,ਗੁਰਮੀਤ ਸਿੰਘ, ਰਣਜੀਤ ਸਿੰਘ, ਸੁਰਿੰਦਰ ਬਾਜਵਾ, ਬਲਵਿੰਦਰ ਸਿੰਘ ਧੰਜੂ, ਨਿਰਮਲ ਸਿੰਘ, ਡਾ: ਜਤਿਨ, ਜਰਨੈਲ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ, ਹਰਦਿਆਲ ਸਿੰਘ ਨਿਹਾਲਾ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।