ਮ੍ਰਿਤਕ ਦੇਹ ਸੰਭਾਲ ਘਰ ਲਈ ਦਲਿਤ ਪਰਿਵਾਰਾਂ ਵੱਲੋਂ 11000 ਰੁਪਏ ਭੇਟ *

8

ਕਸ਼ਮੀਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਦੇ ਸੱਦੇ ‘ਤੇ ਬਾਬਾ ਜੀਵਨ ਸਿੰਘ ਮੁਹੱਲੇ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ‘ਚ ਵੱਡੀ ਗਿਣਤੀ ‘ਚ ਲੋਕ ਹਾਜ਼ਰ ਹੋਏ। ਤਲਵੰਡੀ ਚੌਧਰੀਆਂ ਵਿਖੇ ਮ੍ਰਿਤਕ ਦੇਹ ਸੰਭਾਲ ਘਰ ਸ਼ਮਸ਼ਾਨ ਘਾਟ ਵਿਖੇ ਬਣਾਇਆ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦੇ ਇਨ੍ਹਾਂ ਦਲਿਤ ਪਰਿਵਾਰਾਂ ਵੱਲੋਂ ਕੁਝ ਪੈਸੇ ਇਕੱਠੇ ਕੀਤੇ ਗਏ ਸਨ। ਇਸ ਮੌਕੇ ਮਿੱਥੇ ਗਏ ਪ੍ਰੋਗਰਾਮ ਅਨੁਸਾਰ ਸਰਪੰਚ ਗਰਾਮ ਪੰਚਾਇਤ ਹਰਜਿੰਦਰ ਸਿੰਘ ਘੁੰਮਾਣ ਤੇ ਮ੍ਰਿਤਕ ਦੇਹ ਸੰਭਾਲ ਘਰ ਮੈਂਬਰਾਂ ਨੂੰ ਮਹਿਮਾਨ ਤੌਰ ‘ਤੇ ਬੁਲਾਇਆ ਗਿਆ। ਇਸ ਮੌਕੇ ਮੁਹੱਲਾ ਨਿਵਾਸੀਆਂ ਵੱਲੋਂ ਇਕੱਤਰ ਕੀਤੀ 11 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ। ਇਸ ਮੌਕੇ ਮ੍ਰਿਤਕ ਦੇਹ ਸੰਭਾਲ ਘਰ ਕਮੇਟੀ ਦੇ ਮੈਂਬਰ ਜਗੀਰ ਸਿੰਘ ਨੰਬਰਦਾਰ, ਸੁਖਦੇਵ ਲਾਲ, ਸਾਬਕਾ ਪੰਚਾਇਤ ਅਫ਼ਸਰ ਪ੍ਰੇਮ ਲਾਲ, ਬਲਜੀਤ ਸਿੰਘ ਬੱਲੀ, ਪਰਸਨ ਲਾਲ ਭੋਲਾ, ਪ੍ਰੀਤਮ ਸਿੰਘ ਓਠੀ, ਪ੍ਰਮੋਦ ਕੁਮਾਰ, (ਸਾਰੇ ਮੈਂਬਰ) ਸਾਬਕਾ ਬੀ.ਪੀ.ਈ ਓ. ਦੀਨਾ ਨਾਥ, ਦਿਲਬੀਰ ਸਿੰਘ ਪ੍ਰਧਾਨ, ਸੁੱਚਾ ਸਿੰਘ, ਸੂਰਤੀ ਲਾਲ, ਕਾਲਾ ਅਟਵਾਲ, ਬਿੰਦਰ ਸਿੰਘ, ਸਰਵਜੀਤ ਸਿੰਘ, ਪਿਆਰਾ ਸਿੰਘ, ਬੱਬੂ, ਬਾਬਾ ਰਤਨ ਸਿੰਘ ਗ੍ਰੰਥੀ, ਨੱਥਾ ਸਿੰਘ, ਗੁਰਮੇਲ ਸਿੰਘ, ਦਲਜੀਤ ਰਾਏ, ਤੀਰਥ ਸਿੰਘ, ਬੱਗਾ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ, ਸੁਖਦੇਵ ਸਿੰਘ ਆਦਿ ਮੌਜੂਦ ਸਨ।