ਮੈਟਿ੍ਕ ਪ੍ਰੀਖਿਆ 2012 ਦੇ ਨਤੀਜਿਆਂ ਵਿਚ ਬੀ.ਐਸ.ਟੀ ਸਕੂਲ ਸੂਜੋਕਾਲੀਆ ਦੇ ਵਿਦਿਆਰਥੀ ਜਿਲ੍ਹੇ ਵਿੱਚੋਂ ਪਹਿਲੇ ਅਤੇ ਦੂਸਰੇ ਸਥਾਨ ਤੇ

1

lop lop (1)ਮੈਟ੍ਰਿਕ ਪ੍ਰੀਖਿਆ 2012 ਦੇ ਨਤੀਜੇ ਦਾ ਐਲਾਨ ਹੁੰਦੇ ਸਾਰ ਹੀ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਸੂਜੋਕਾਲੀਆ ਵਿੱਚ ਸਥਿੱਤ ਬੀ.ਐਸ.ਟੀ. ਸੀਨੀਅਰ ਸੈਕੰਡਰੀ ਸਕੂਲ ਦੇ ਦੋ ਵਿਦਿਆਰਥੀ ਜਿਲ੍ਹੇ ਵਿੱਚੋਂ ਪਹਿਲੇ ਅਤੇ ਦੂਸਰੇ ਸਥਾਨ ਤੇ ਰਹੇ। ਲਵਪ੍ਰੀਤ ਕੌਰ ਸਪੁੱਤਰੀ ਗੁਰਮੀਤ ਸਿੰਘ ਵਾਸੀ ਪਿੰਡ ਸੂਜੋਕਾਲੀਆ ਨੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਪੰਜਾਬ ਵਿੱਚੋਂ 20ਵਾਂ ਸਥਾਨ ਅਤੇ ਅਰਸ਼ਦੀਪ ਕੌਰ ਸਪੁੱਤਰੀ ਸ. ਸੁਖਵਿੰਦਰ ਸਿੰਘ ਵਾਸੀ ਠੱਟਾ ਨਵਾਂ ਨੇ ਜਿਲ੍ਹੇ ਵਿੱਚੋਂ ਦੂਸਰਾ ਸਥਾਨ ਅਤੇ ਪੰਜਾਬ 26ਵਾਂ ਸਥਾਨ ਪ੍ਰਾਪਤ ਕੀਤਾ। ਲਵਪ੍ਰੀਤ ਕੌਰ ਭਵਿੱਖ ਵਿੱਚ ਡਾਕਟਰ ਅਤੇ ਅਰਸ਼ਦੀਪ ਕੌਰ ਇੰਜੀਨੀਅਰ ਬਣ ਕੇ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ।