ਮੇਲਾ ਮਾਘੀ 13 ਜਨਵਰੀ 2013 ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

8

ਚਾਲੀ ਮੁਕਤਿਆਂ ਦੀ ਯਾਦ ਵਿੱਚ ਮੇਲਾ ਮਾਘੀ ਇਤਿਹਾਸਕ ਨਗਰ ਠੱਟਾ ਨਵਾਂ ਵਿਖੇ 13 ਜਨਵਰੀ 2013 ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਅੱਜ ਤੋਂ ਅਰੰਭ ਹੋ ਗਈ ਹੈ। ਮਿਤੀ 13 ਜਨਵਰੀ 2013 ਨੂੰ 11:30 ਵਜੇ ਤੋਂ ਸ਼ਾਮ 5:00 ਵਜੇ ਤੱਕ ਦੀਵਾਨ ਸੱਜੇਗਾ, ਜਿਸ ਵਿੱਚ ਗਿਆਨੀ ਮਲਕੀਤ ਸਿੰਘ ਪੰਖੇਰੂ ਮੋਗੇ ਵਾਲਿਆਂ ਦਾ ਢਾਡੀ ਜਥਾ, ਗਿਆਨੀ ਗੁਲਜ਼ਾਰ ਸਿੰਘ ਗੁਲਸ਼ਨ ਲੁਧਿਆਣਾ ਵਾਲਿਆ ਦਾ ਢਾਡੀ ਜਥਾ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਏਗਾ। ਜੋੜਿਆਂ ਅਤੇ ਸਕੂਟਰ-ਸਾਈਕਲਾਂ ਦੀ ਸੇਵਾ ਪਿੰਡ ਦੇ ਨੌਜਵਾਨਾਂ ਅਤੇ ਸਟੇਜ ਸੈਕਟਰੀ ਦੀ ਸੇਵਾ ਸ. ਇੰਦਰਜੀਤ ਸਿੰਘ ਬਜਾਜ ਕਰਨਗੇ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ ਕੀਤੀ ਜਾਵੇਗੀ। ਮੇਲੇ ਦੀਆਂ ਤਸਵੀਰਾਂ ਅਤੇ ਵੀਡੀਓ ਵੈਬਸਾਈਟ ਤੇ ਉਪਲਭਦ ਹੋ ਜਾਣਗੀਆਂ