ਮੇਰੇ ਪਿੰਡ ਤੋ ਰੱਖੜੀ ਆਈ, ਮੇਰੇ ਘਰ ਤੋਂ ਰੱਖੜੀ ਆਈ-ਬਿੰਦਰ ਕੋਲੀਆਂਵਾਲ ਵਾਲਾ

8

1 ਪਰਦੇਸਾਂ ਵਿੱਚ ਬੈਠੇ ਦਿਲ ਉਦਾਸ ਨੈਣਾ ਵਿੱਚ ਨਮੀ ਆਈ,

ਇੰਨੇ ਚਿਰ ਨੂੰ ਡਾਕੀਏ ਨੇ ਆ ਘਰ ਦੀ ਬੈੱਲ ਵਜਾਈ।

ਵੇਖਿਆ ਜਦ ਲ਼ਿਫਾਫਾਂ ਖੁਸ਼ੀ ਵਿੱਚ ਹੰਝੂਆ ਝੜੀ ਲਾਈ,

ਮੇਰੇ ਪਿੰਡ ਤੋ ਰੱਖੜੀ ਆਈ, ਮੇਰੇ ਘਰ ਤੋਂ ਰੱਖੜੀ ਆਈ।

ਖੋਲਿ੍ਆ ਜਦ ਲਿਫਾਫਾ ਵਿੱਚ ਸੀ ਥੋੜੇ ਚੋਲ ਪਾਏ,

ਭੇਜਣ ਲੱਗੀ ਭੈਣ ਨੇ ਹੋਣੇ ਕਈ ਸ਼ਗਨ ਮਨਾਏ।

ਮੂੰਹ ਮਿੱਠਾ ਕਰਨ ਲਈ ਵਿੱਚ ਥੋੜੀ ਜਿਹੀ ਖੰਡ ਪਾਈ,

ਮੇਰੇ ਪਿੰਡ ਤੋ ਰੱਖੜੀ ਆਈ, ਮੇਰੇ ਘਰ ਤੋਂ ਰੱਖੜੀ ਆਈ।

ਓਹੀ ਰੱਖੜੀ, ਓਹੀ ਧਾਗੇ, ਓਹੀ ਰੰਗ ਪੁਰਾਣੇ ,

ਚਾਹਤ ਵਾਲੇ ਓ ਰਿਸ਼ਤੇ ਕਿੱਥੇ ਗਏ ਨਿਮਾਣੇ।

ਚਾਵਾਂ ਦੇ ਨਾਲ ਧਾਗੇ ਚੁਣ-ਚੁਣ ਫੁੱਲਾਂ ਨਾਲ ਸਜਾਈ,

ਮੇਰੇ ਪਿੰਡ ਤੋ ਰੱਖੜੀ ਆਈ, ਮੇਰੇ ਘਰ ਤੋਂ ਰੱਖੜੀ ਆਈ।

ਵੇਖ ਰੱਖੜੀ ਇੱਕ ਦਮ ਬਚਪਨ ਚੇਤੇ ਆਇਆ,

ਖੀਰ, ਪੂੜੇ ਬਣਾ ਬੀਬੀ ਨੇ ਦਿਨ ਚਾਵਾਂ ਨਾਲ ਮਨਾਇਆ।

ਬੀਤ ਗਏ ਹੁਣ ਕਿੰਨੇ ਸਾਲ ਨਾ ਭੈਣ ਤੋ ਰੱਖੜੀ ਬਨਵਾਈ,

ਮੇਰੇ ਪਿੰਡ ਤੋ ਰੱਖੜੀ ਆਈ, ਮੇਰੇ ਘਰ ਤੋਂ ਰੱਖੜੀ ਆਈ।

ਕੋਲੀਆਂਵਾਲ ਵਾਲਿਆ, ਹਰ ਤੰਦ ਵਿੱਚ ਕਿੰਨੀਆਂ ਆਸਾਂ ਨੇ,

ਖੁਸ਼ ਰਹਿਣ ਸਭ ਦੀਆਂ ਭੈਣਾਂ ਬਿੰਦਰ ਰੱਬ ਮੂਹਰੇ ਅਰਦਾਸਾਂ ਨੇ।

ਮੇਹਰ ਕਰੀਂ ਇੱਜਤ ਬਖਸ਼ੀ ਟਾਲ ਦੇਵੀ ਬੁਰੀ ਘੜੀ ਜੇ ਕਿਸੇ ਤੇ ਆਈ,

ਮੇਰੇ ਪਿੰਡ ਤੋ ਰੱਖੜੀ ਆਈ, ਮੇਰੇ ਘਰ ਤੋ ਰੱਖੜੀ ਆਈ।

ਮੇਰੇ ਪਿੰਡ ਤੋ ਰੱਖੜੀ ਆਈ, ਮੇਰੇ ਘਰ ਤੋ ਰੱਖੜੀ ਆਈ।

ਬਿੰਦਰ ਕੋਲੀਆਂਵਾਲ ਵਾਲਾ

00393279435236