ਮੇਰੇ ਦਿਲ ਅੰਦਰ ਇੱਕ ਯਾਦਾਂ ਦੀ ਤੀਲ੍ਹ ਸ਼ੁਲਗਦੀ ਰਹਿੰਦੀ ਏ, ਪੁੱਛਿਆ ਜਦ ਭਰੀਆਂ ਅੱਖੀਆਂ ਚੁੱਪ ਚਾਪ ਪਤਾ ਨਹੀ ਕੀ ਕਹਿੰਦੀ ਏ-ਬਿੰਦਰ ਕੋਲੀਆਂਵਾਲ ਵਾਲਾ

12

1

ਮੇਰੇ ਦਿਲ ਅੰਦਰ ਇੱਕ ਯਾਦਾਂ ਦੀ ਤੀਲ੍ਹ ਸ਼ੁਲਗਦੀ ਰਹਿੰਦੀ ਏ,
ਪੁੱਛਿਆ ਜਦ ਭਰੀਆਂ ਅੱਖੀਆਂ ਚੁੱਪ ਚਾਪ ਪਤਾ ਨਹੀ ਕੀ ਕਹਿੰਦੀ ਏ।
ਮੇਰੇ ਦਿਲ ਅੰਦਰ ਇੱਕ ਯਾਦਾਂ ਦੀ ਤੀਲ੍ਹ ਸ਼ੁਲਗਦੀ ਰਹਿੰਦੀ ਏ।
ਬੜਾ ਪੁੱਛਿਆ ਸਮਝਾਇਆ ਤੇ ਪਰਤਾ ਕੇ ਵੀ ਦੇਖ ਲਿਆ,
ਜਿਉਂਦੇ ਜੀਅ ਆਪਣੇ ਅਰਮਾਨਾਂ ਦਾ ਸਿਵਾ ਵੀ ਸ਼ੇਕ ਲਿਆ।
ਖਾਮੋਸ਼ ਖੜੀ ਉਹ ਗਹਿਰੀਆਂ ਨਜ਼ਰਾਂ ਨਾਲ ਪਤਾ ਨਹੀ ਕੀ ਵਹਿੰਦੀ ਏ,
ਮੇਰੇ ਦਿਲ ਅੰਦਰ ਇੱਕ ਯਾਦਾਂ ਦੀ ਤੀਲ੍ਹ ਸ਼ੁਲਗਦੀ ਰਹਿੰਦੀ ਏ।
ਕਦੀ-ਕਦੀ ਤਾ ਲੱਗਦਾ ਇਹ ਸਾਡੇ ਹੀ ਫੱਟ ਰਿਸਦੇ ਨੇ,
ਚਿਹਰੇ ਹੱਸਦੇ ਰਹਿੰਦੇ ਪਰ ਅੰਦਰੋਂ ਗਮ ਕਦੇ ਨਾ ਦਿਸਦੇ ਨੇ।
ਵਿਛਦੇ ਫੁੱਲ ਸਦਾ ਮੰਦਰੀਂ ਪਰ ਟਾਹਣੀ ਰਿਸਦੀ ਰਹਿੰਦੀ ਏ।
ਮੇਰੇ ਦਿਲ ਅੰਦਰ ਇੱਕ ਯਾਦਾਂ ਦੀ ਤੀਲ੍ਹ ਸ਼ੁਲਗਦੀ ਰਹਿੰਦੀ ਏ।
ਇਸ ਸੁਲਗਦੀ ਨੇ ਖਵਰੇ ਕੀ, ਬਿੰਦਰ, ਇੱਕ ਦਿਨ ਕਰ ਜਾਣਾ,
ਜਿਸ ਦਿਨ ਬਲ ਗਈ ਇਹ ਉਸ ਦਿਨ ਵੇਖੀ ਤੂੰ ਕਿਵੇ ਸੜ ਜਾਣਾ।
ਕੀ ਹੋਣਾ ਮੇਰੀ ਜ਼ਿੰਦਗੀ ਦਾ ਮੈਨੂੰ ਰਤਾ ਸਮਝ ਨਾ ਪੈਂਦੀ ਏ,
ਮੇਰੇ ਦਿਲ ਅੰਦਰ ਇੱਕ ਯਾਦਾਂ ਦੀ ਤੀਲ੍ਹ ਸ਼ੁਲਗਦੀ ਰਹਿੰਦੀ ਏ।
ਮੈਂ ਤਾਂ ਲਿਖਿਆ ਗ਼ਮ ਹਲਕਾ ਹੋ ਜਾਉ ਇਹ ਦੂਣ ਸਵਾਇਆ ਹੋਇਆ ਏ,
ਕੋਲੀਆਂਵਾਲ ਵਾਲਾ ਆਪਣੇ ਮੁਕੱਦਰਾਂ ਤੇ ਕਈ-ਕਈ ਵਾਰੀ ਰੋਇਆ ਏ।
ਪਰ ਮੇਰੀ ਤੇ ਮੇਰੇ ਜ਼ਜਬਾਤਾ ਦੀ ਸਦਾ ਖੜਕਦੀ ਰਹਿੰਦੀ ਏ,
ਮੇਰੇ ਦਿਲ ਅੰਦਰ ਇੱਕ ਯਾਦਾ ਦੀ ਤੀਲ੍ਹ ਸੁਲਗਦੀ ਰਹਿੰਦੀ ਏ।
ਮੇਰੇ ਦਿਲ ਅੰਦਰ ਇੱਕ ਯਾਦਾਂ ਦੀ ਤੀਲ੍ਹ ਸ਼ੁਲਗਦੀ ਰਹਿੰਦੀ ਏ।
ਬਿੰਦਰ ਕੋਲੀਆਂਵਾਲ ਵਾਲਾ
00393279435236