Home / ਤਾਜ਼ਾ ਖਬਰਾਂ / ਮੰਗੂਪੁਰ / ਮੁੱਖ ਅਧਿਆਪਕ ਨਰਿੰਦਰ ਸਿੰਘ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ *

ਮੁੱਖ ਅਧਿਆਪਕ ਨਰਿੰਦਰ ਸਿੰਘ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ *

mnbਨਰਿੰਦਰ ਸਿੰਘ ਮੁੱਖ ਅਧਿਆਪਕ ਪ੍ਰਾਇਮਰੀ ਸਕੂਲ ਮੰਗੂਪੁਰ ਨੂੰ ਉਨ੍ਹਾਂ ਦੀ 58 ਸਾਲ ਦੀ ਸੇਵਾ ਪੂਰੀ ਹੋਣ ‘ਤੇ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਮੰਗੂਪੁਰ ਦੇ ਸਟਾਫ਼ ਵੱਲੋਂ ਸ਼ਾਨਦਾਰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਬੁਲਾਰਿਆਂ ਕਿਹਾ ਕਿ ਨਰਿੰਦਰ ਸਿੰਘ ਨੇ ਆਪਣੇ ਅਧਿਆਪਕ ਕਿੱਤੇ ਨਾਲ ਪੂਰਾ ਇਨਸਾਫ ਕਰਦਿਆਂ ਬੱਚਿਆਂ ਨੂੰ ਪੂਰੀ ਤਨਦੇਹੀ ਨਾਲ ਪੜਾਇਆ। ਸਿੱਖਿਆ ਵਿਭਾਗ ਵਿੱਚ ਉਹਨਾਂ ਨੇ ਆਪਣੀ ਡਿਊਟੀ ਨਿਭਾਉਂਦਿਆਂ ਬੱਚਿਆਂ ਨਾਲ ਪੂਰਾ ਇਨਸਾਫ ਕੀਤਾ। ਇਸ ਤੋਂ ਪਹਿਲਾਂ ਉਹਨਾਂ ਨੂੰ ਸੈਂਟਰ ਟਿੱਬਾ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਵੀ ਸੈਦਪੁਰ ਵਿਖੇ ਸਨਮਾਨ ਕੀਤਾ। ਇਸ ਮੌਕੇ ‘ਤੇ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਛੋਟੇ ਭਰਾ ਬਲਵਿੰਦਰ ਸਿੰਘ ਡੀ.ਐੱਸ.ਪੀ. ਮੋਹਾਲੀ, ਪਰਮਜੀਤ ਸਿੰਘ ਇੰਸਪੈਕਟਰ ਵੇਅਰ ਹਾਊਸ, ਮੁੱਖ ਅਧਿਆਪਕ ਰਾਜਬੀਰ ਸਿੰਘ ਅਮਰਕੋਟ, ਚਮਨ ਲਾਲ, ਜਸਬੀਰ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ ਬਲਾਕ ਅਫਸਰ ਜੰਗਲਾਤ ਵਿਭਾਗ, ਸਿਮਰਨਜੀਤ ਸਿੰਘ ਮੋਮੀ, ਸੁਖਵਿੰਦਰ ਸਿੰਘ ਸਰਪੰਚ ਮੰਗੂਪੁਰ, ਗੁਰਚਰਨ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਟਿੱਬਾ, ਸੁਰਜੀਤ ਸਿੰਘ ਸੈਦਪੁਰ, ਸੁਖਦੇਵ ਸਿੰਘ, ਗੁਰਭੇਜ ਸਿੰਘ, ਪ੍ਰਭਜੀਤ ਕੌਰ, ਨਿੱਧੀ ਮੈਡਮ, ਜੋਗਿੰਦਰ ਸਿੰਘ ਅਮਾਨੀਪੁਰ, ਸੁਖਦੇਵ ਸਿੰਘ, ਜਗਜੀਤ ਸਿੰਘ, ਲਾਭ ਸਿੰਘ, ਹਰਭਜਨ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।

About admin thatta

Comments are closed.

Scroll To Top
error: