Home / ਉੱਭਰਦੀਆਂ ਕਲਮਾਂ / ਸੁਰਜੀਤ ਕੌਰ / ਮੁਸਾਫ਼ਿਰ-ਸੁਰਜੀਤ ਕੌਰ ਬੈਲਜ਼ੀਅਮ

ਮੁਸਾਫ਼ਿਰ-ਸੁਰਜੀਤ ਕੌਰ ਬੈਲਜ਼ੀਅਮ

Surjit Kaur

ਬੇਵੱਸ ਮਨ ,

ਬੇਚੈਨ ਨਜ਼ਰਾਂ , ਤੇ ਬੇਤਾਬ ਸਧਰਾਂ ਨੂੰ ,

ਸੀਨੇ ‘ਚ ਦਬਾਏ ,

ਚੱਲ ਪਿਆ ਹੈ ਮੁਸਾਫ਼ਿਰ….!

ਅਣਚਾਹੇ ਰਾਹਾਂ ਤੇ ,

ਅਣਮਿਥੀ ਮੰਜ਼ਿਲ ਵੱਲ ,

ਤੇ ਅਣਜਾਣ ਲੋਕਾਂ ਦੇ ਦੇਸ਼ ਨੂੰ ।

ਅੱਖਾਂ ਵਿੱਚ ਇੱਕ ਤਾਂਘ ,

ਮਨ ਵਿੱਚ ਇੱਕ ਉਮੀਦ ,

ਤੇ ਦਿਲ ਵਿੱਚ ਖਾਹਿਸ਼ ਦੇ ਨਾਲ ।

ਕਦੇ ਤਾਂ ਦੂਰ ਹੋਵੇਗੀ ਉਹਦੀ ਭਟਕਣ ,

ਕਿਤੇ ਤਾਂ ਮਿਲੇਗੀ ਸੁਪਨਿਆਂ ਨੂੰ ਮੰਜ਼ਿਲ ,

ਕੋਈ ਤਾਂ ਕਰੇਗਾ ਦੂਰ ਸਵਾਲਾਂ ਦੀ ਉਲਝਣ ।

ਤੇ ਉਸ ਦਿਨ ਇਹ ਸਾਰੀ ਦੁਨੀਆਂ,

ਇਹ ਸਾਰਾ ਆਲ਼ਮ ਉਹਦਾ ਆਪਣਾ ਹੋਵੇਗਾ ।

ਸਿਰਫ਼ ਉਹਦਾ ਆਪਣਾ

-ਸੁਰਜੀਤ ਕੌਰ ਬੈਲਜ਼ੀਅਮ

About thatta

2 comments

  1. Very very nice written by surjit kaur Belgium

Scroll To Top
error: