ਮੀਰਾਂ ਪਾਤਸ਼ਾਹ ਸ਼ਾਹ ਹੁਸੈਨ ਦਾ ਤਿੰਨ ਰੋਜ਼ਾ ਜੋੜ ਮੇਲਾ ਕਰਵਾਇਆ *

8

ਸ਼ਾਹ ਹੁਸੈਨ ਮੇਲਾ ਕਮੇਟੀ ਵੱਲੋਂ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮੀਰਾਂ ਪਾਤਸ਼ਾਹ ਹੁਸੈਨ ਦਾ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪਹਿਲੇ ਦਿਨ ਨਿਹੰਗ ਸਿੰਘ ਛਾਉਣੀ ਤਲਵੰਡੀ ਚੌਧਰੀਆਂ ਵਿਖੇ 4 ਅਖੰਡ ਪਾਠ ਸਾਹਿਬ ਰੱਖੇ ਗਏ। ਦੂਜੇ ਦਿਨ ਸੂਫ਼ੀ ਸੂਫ਼ੀਅਤ ਅਨੁਸਾਰ ਪੀਰ ਬਾਬਾ ਸ਼ਾਹ ਹੁਸੈਨ ਦੀ ਦਰਗਾਹ ‘ਤੇ ਚੂਰਮੇ ਚੜ੍ਹਾਏ ਗਏ। ਤੀਜੇ ਦਿਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਉਪਰੰਤ ਕਮੇਟੀ ਮੈਂਬਰਾਂ ਵੱਲੋਂ ਚਾਦਰ ਚੜਾਉਣ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਦਰਗਾਹ ‘ਤੇ ਮਰਹੂਮ ਕਵਾਲ ਬਖਸ਼ੀ ਰਾਮ ਜਲੰਧਰ ਵਾਲਿਆਂ ਦੇ ਲੜਕੇ ਆਪਣੀ ਸੂਫ਼ੀ ਕਲਾਮ ਹਾਜ਼ਰੀ ਲਵਾਈ। ਬੀ.ਐਸ ਬੱਲੀ ਕਵਾਲ ਨੇ ਵੀ ਸੂਫ਼ੀਆ ਕਾਫ਼ੀਆ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਉੱਘੇ ਗਾਇਕ ਸਾਂਈ ਗੁਲਾਮ ਜੁਗਨੀ ਨੇ ਸੂਫ਼ੀ ਗਾਇਕੀ ਅਤੇ ਭਗਤੀ ਲਹਿਰ ਦੀ ਨੇੜਤਾ ਨੂੰ ਸਮਰਪਿਤ ਸ਼ਾਨਦਾਰ ਗੀਤ ਪੇਸ਼ ਕੀਤੀ। ਇਸੇ ਤਰ੍ਹਾਂ ਗੁਰਵਿੰਦਰ ਬਰਾੜ ਅਤੇ ਬੀਬਾ ਕਮਲਜੀਤ ਦੀ ਗਾਇਕ ਜੋੜੀ ਨੇ ਵੀ ਸੂਫ਼ੀ ਤੇ ਭਗਤੀ ਲਹਿਰ ਨੂੰ ਸਮਰਪਿਤ ਗੀਤ ਪੇਸ਼ ਕੀਤੇ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਬਰਜਿੰਦਰ ਸਿੰਘ ਐਸ.ਐਚ.ਓ ਤਲਵੰਡੀ ਚੌਧਰੀਆਂ ਨੇ ਸ਼ਾਨਦਾਰ ਸਮਾਗਮ ਕਰਾਉਣ ‘ਤੇ ਵਧਾਈ ਦਿੱਤੀ। ਸਰਪੰਚ ਸ: ਹਰਜਿੰਦਰ ਸਿੰਘ ਘੁੰਮਾਣ ਨੇ ਪ੍ਰਬੰਧਕ ਕਮੇਟੀ ਦੇ ਉਦਮ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਚਮਨ ਲਾਲ, ਪਰਵਿੰਦਰ ਸਿੰਘ ਪੱਪੂ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਕਸ਼ਮੀਰ ਸਿੰਘ, ਬਲਜੀਤ ਸਿੰਘ ਬਿੱਟੂ, ਮਨਜੀਤ ਸਿੰਘ ਬੱਬ, ਸੁਖਵਿੰਦਰ ਸਿੰਘ ਪੱਪੂ, ਨਛੱਤਰ ਸਿੰਘ ਬੱਬਾ, ਬਲਜੀਤ ਸਿੰਘ ਬੱਲੀ, ਪੱਪੂ ਸ਼ਾਹ ਮੜੀਆ, ਸੇਠੀ, ਗਿਆਨ ਚੰਦ, ਸਤਬੀਰ ਕੌੜਾ, ਪ੍ਰੀਤਮ ਸਿੰਘ ਉਠੀ, ਸੰਤੋਖ ਸਿੰਘ ਸੋਖਾ, ਸੁਖਵਿੰਦਰ ਸਿੰਘ ਤੁੜ, ਬਲਦੇਵ ਸਿੰਘ ਦੇਬੂ ਤੇ ਹੋਰ ਮੈਂਬਰਾਂ ਨੇ ਪ੍ਰਵਾਸੀ ਭਾਰਤੀ ਵੀਰਾਂਨੂੰ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿਚ ਰਜਿੰਦਰ ਸਿੰਘ ਰਾਜੂ ਕੌਤਲ, ਕੁਲਦੀਪ ਸਿੰਘ ਚੰਦੀ, ਅਜੈਬ ਸਿੰਘ ਜਰਮਨੀ, ਰਣਜੀਤ ਸਿੰਘ ਹਲਵਾਈ ਸੁਲਤਾਨਪੁਰ ਲੋਧੀ, ਵਿਪਨ ਕੁਮਾਰ, ਹਰਜਿੰਦਰ ਸਿੰਘ ਯੂ.ਕੇ, ਬਲਬੀਰ ਸਿੰਘ ਬਦੇਸ਼ਾ, ਕੁਲਵਿੰਦਰ ਸਿੰਘ ਸਾਖੂ, ਧਰਮਿੰਦਰ ਦੁਬਾਈ, ਅਮਰਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਧੁੱਲੜ, ਮੁਖਤਾਰ ਕੈਨੇਡਾ, ਤਰਲੋਚਨ ਸਿੰਘ ਕਾਕੀ, ਮਹਿੰਦਰ ਸਿੰਘ ਫੌਜੀ ਅਤੇ ਹੋਰ ਪ੍ਰਵਾਸੀ ਵੀਰਾਂ ਤੋਂ ਇਲਾਵਾ ਪ੍ਰੇਮ ਲਾਲ ਪੰਚਾਇਤ ਅਫ਼ਸਰ, ਬਲਵਿੰਦਰ ਸਿੰਘ ਤੁੜ, ਜਰਨੈਲ ਸਿੰਘ ਸਾਬਕਾ ਪ੍ਰਧਾਨ ਡੀ.ਟੀ.ਐਫ, ਅਵਤਾਰ ਸਿੰਘ, ਮੱਖਣ ਪਾਲ ਅਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਮੇਲੇ ਦੀਆਂ ਤਸਵੀਰਾਂ ਵੈਬਸਾਈਟ ਤੇ ਉਪਲਭਦ ਹਨ।