Home / ਤਾਜ਼ਾ ਖਬਰਾਂ / ਠੱਟਾ ਪੁਰਾਣਾ / ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ 9 ਨੂੰ।

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਦਿਹਾੜਾ 9 ਨੂੰ।

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਤ ਬਾਬਾ ਬੀਰ ਸਿੰਘ ਦਾ ਜਨਮ ਦਿਹਾੜਾ 9 ਅਗਸਤ 25 ਸਾਵਣ ਨੂੰ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲੇ ਦਮਦਮਾ ਸਾਹਿਬ ਨੇ ਦੱਸਿਆ ਕਿ 7 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਹੋਣਗੇ ਅਤੇ 9 ਅਗਸਤ ਨੂੰ ਸਵੇਰੇ ਭੋਗ ਪੈਣਗੇ। ਇਸ ਮੌਕੇ ਭਾਈ ਅਮਰਜੀਤ ਸਿੰਘ ਸਭਰਾ ਗੋਲਡ ਮੈਡਲਿਸਟ ਦਾ ਕਵੀਸ਼ਰੀ ਜਥਾ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਵਾਏਗਾ। ਇਸ ਤੋਂ ਬਾਅਦ ਗਿਆਸ ਲਖਬੀਰ ਸਿੰਘ ਕੋਮਲ ਦਾ ਢਾਡੀ ਜਥਾ ਗੁਰੂ ਸੰਗਤਾਂ ਦੇ ਦਰਸ਼ਨ ਕਰੇਗਾ। ਇਸ ਮੌਕੇ ਪਹੁੰਚ ਰਹੇ ਸੰਤ ਮਹਾਂਪੁਰਸ਼ਾਂ ‘ਚ ਸੰਤ ਬਾਬਾ ਗੁਰ ਰਾਜਪਾਲ ਸਿੰਘ ਰਾਜ ਅੰਮਿ੍ਤਸਰ ਵਾਲੇ, ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਨਿਰਮਲ ਦਾਸ ਬੂੜੇਵਾਲ ਵਾਲੇ, ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਬਾਬਾ ਹਰਜੀਤ ਸਿੰਘ ਨੋਰੰਗਾਬਾਦੀ, ਸੰਤ ਬਾਬਾ ਗੱਗੋਬੂਆ ਅਤੇ ਸੰਤ ਬਾਬਾ ਸੁਰਿੰਦਰ ਸਿੰਘ ਗੱਗੋ ਬੂਆ ਵਾਲੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਧਾਰਮਿਕ ਦੀਵਾਨ ਦੀ ਸਮਾਪਤੀ ਉਪਰੰਤ ਸ਼ਾਮ 3 ਵਜੇ ਵੱਖ-ਵੱਖ ਗਤਕਾ ਟੀਮਾਂ ਆਪਣੇ-ਆਪਣੇ ਜੌਹਰ ਦਿਖਾਉਣਗੀਆਂ। ਸਾਈਕਲਾਂ ਅਤੇ ਜੋੜਿਆਂ ਦੀ ਸੇਵਾ ਸਰਕਾਰੀ ਸਕੂਲ ਠੱਟਾ, ਟਿੱਬਾ ਅਤੇ ਸੈਦਪੁਰ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਜਾਵੇਗੀ। ਲੰਗਰ ਦੀ ਸੇਵਾ ਗੁਰੂ ਨਾਨਕ ਸੇਵਕ ਜੱਥੇ ਵੱਲੋਂ ਅਤੇ ਸਟੇਜ ਸਕੱਤਰ ਦੀ ਸੇਵਾ ਸ.ਇੰਦਰਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਕੀਤੀ ਜਾਵੇਗੀ। ਇਸ ਸਾਰੇ ਸਮਾਗਮ ਦੀਆਂ ਤਸਵੀਰਾਂ ਅਤੇ ਵੀਡੀਓ ਇਤਿਹਾਸਕ ਪਿੰਡ ਠੱਟਾ ਦੀ ਵੈਬਸਾਈਟ ਤੇ ਸ਼ਾਮ 7 ਵਜੇ ਦੇਖੀਆਂ ਜਾ ਸਕਣਗੀਆਂ।

About thatta.in

Comments are closed.

Scroll To Top
error: