Home / ਤਾਜ਼ਾ ਖਬਰਾਂ / ਤਲਵੰਡੀ / ਮਨੀਲਾ ‘ਚ ਤਲਵੰਡੀ ਚੌਧਰੀਆਂ ਦੇ ਨੌਜਵਾਨ ਦੀ ਹੱਤਿਆ।

ਮਨੀਲਾ ‘ਚ ਤਲਵੰਡੀ ਚੌਧਰੀਆਂ ਦੇ ਨੌਜਵਾਨ ਦੀ ਹੱਤਿਆ।

 Talwandichaudhrian

(ਭੋਲਾ)-ਘਰੋਂ ਕਮਾਈ ਕਰਨ ਲਈ ਮਨੀਲਾ ਗਏ ਸੁਰਜੀਤ ਸਿੰਘ (28) ਦੀ ਬੀਤੇ ਵੀਰਵਾਰ ਦੀ ਰਾਤ ਨੂੰ ਮਨੀਲਾ ‘ਚ ਹੀ ਕੁੱਝ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ | ਇਹ ਖ਼ਬਰ ਤਲਵੰਡੀ ਚੌਧਰੀਆਂ ਤੇ ਆਸ ਪਾਸ ਦੇ ਪਿੰਡਾਂ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ | ਸਦਮੇ ‘ਚ ਡੁੱਬੇ ਮਿ੍ਤਕ ਦੇ ਪਿਤਾ ਧਨਪਤ ਰਾਏ ਜੋ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਆਪਣਾ ਜੱਦੀ ਪੁਸ਼ਤੀ ਕੰਮ ਛੱਡ ਕੇ ਉਹ ਪਿਛਲੇ ਸਾਢੇ 5 ਸਾਲ ਤੋਂ ਮਨੀਲਾ ‘ਚ ਕਮਾਈ ਕਰਨ ਗਿਆ ਸੀ | ਮੰਗਲਵਾਰ ਮੈਨੂੰ ਉਸ ਦਾ ਫ਼ੋਨ ਆਇਆ ਕਿ ਮੈਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ ਤੇ ਉਹ 50 ਲੱਖ ਰੁਪਏ ਮੰਗ ਰਹੇ ਹਨ, ਪਰ ਅਸੀਂ ਗ਼ਰੀਬ ਇੰਨੇ ਪੈਸੇ ਕਿੱਥੋਂ ਦੇ ਸਕਦੇ ਸੀ | ਅਸੀਂ ਥੋੜ੍ਹੇ ਪੈਸੇ ਦੇਣ ਲਈ ਉਨ੍ਹਾਂ ਨੂੰ ਕਿਹਾ, ਪਰ ਉਨ੍ਹਾਂ ਫ਼ੋਨ ਕੱਟ ਦਿੱਤਾ | ਮੰਗਲਵਾਰ ਤੋਂ ਬਾਅਦ ਸ਼ੁੱਕਰਵਾਰ 5.30 ‘ਤੇ ਉਸਦੇ ਦੋਸਤ ਦਾ ਫ਼ੋਨ ਆਇਆ ਕਿ ਸੁਰਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ | ਉਸ ਨੇ ਦੱਸਿਆ ਕਿ ਮੈਂ ਸਵੇਰੇ ਕੰਮ ‘ਤੇ ਜਾ ਰਿਹਾ ਸੀ ਤਾਂ ਅੱਗੋਂ ਆ ਰਹੀ ਮਨੀਲਾ ਪੁਲਿਸ ਨੇ ਦੱਸਿਆ ਕਿ ਇਕ ਭਾਰਤੀ ਨੂੰ ਮਾਰ ਦਿੱਤਾ ਹੈ |

talwandi chaudhrian

About thatta

Comments are closed.

Scroll To Top
error: