Home / ਸੁਣੀ-ਸੁਣਾਈ / Facebook ‘ਤੇ ਬੱਕਰੇ ਚੜ੍ਹਾਕੇ ਲੱਖਾਂ ਕਮਾਉਂਦਾ

Facebook ‘ਤੇ ਬੱਕਰੇ ਚੜ੍ਹਾਕੇ ਲੱਖਾਂ ਕਮਾਉਂਦਾ

download-19-580x395

ਭੋਪਾਲ: ਤੁਸੀਂ ਫੇਸਬੁੱਕ ‘ਤੇ ਆਪਣਾ ਜਾਂ ਦੋਸਤਾਂ ਦਾ ਫ਼ੋਟੋ Like ਅਤੇ comments ਲਈ ਅੱਪਲੋਡ ਕਰਦੇ ਹੋਵੇਗਾ। ਪਰ ਤੁਸੀਂ ਕਦੇ ਸੋਚਿਆ ਹੈ ਕਿ ਫੇਸਬੁੱਕ ਤੇ ਫ਼ੋਟੋ ਅੱਪਲੋਡ ਕਰ ਕੇ ਲੱਖਾਂ ਰੁਪਏ ਕਮਾਏ ਜਾ ਸਕਦੇ ਹਨ। ਉਹ ਵੀ ਬੱਕਰਿਆਂ ਤੋਂ? ਬਿਲਕੁਲ ਅਜਿਹਾ ਕਰ ਦਿਖਾਇਆ ਹੈ ਭੋਪਾਲ ਦੇ ਨੌਜਵਾਨ ਨੇ। ਦੁਨੀਆ ਭਰ ਦੇ ਬੱਕਰਿਆਂ ਦੀ ਫ਼ੋਟੋਆਂ ਉਹ ਆਪਣੇ ਫੇਸਬੁੱਕ ਪੇਜ ‘ਨੈਸ਼ਨਲ ਬੱਕਰਾ ਟੀਮ’ ਉੱਤੇ ਪੋਸਟ ਕਰਦਾ ਹੈ। ਇਸ ਪੇਜ ਰਾਹੀਂ ਉਹ ਦੇਸ਼ ਵਿਦੇਸ਼ ਦੇ ਬੱਕਰੇ ਵੇਚਦਾ ਅਤੇ ਖ਼ਰੀਦਦਾ ਹੈ।

23 ਸਾਲ ਦੇ ਸ਼ਾਦਾਬ ਹੁਸੈਨ ਕੁਰੈਸ਼ੀ 4 ਸਾਲਾਂ ਤੋਂ ਇਸ ਫੇਸਬੁੱਕ ਪੇਜ ਤੋਂ ਬੱਕਰੇ ਖਰੀਦਦਾ ਅਤੇ ਵੇਚਦਾ ਹੈ। ਉਸਦੇ ਇਸ ਪੇਜ ਉੱਤੇ ਅੱਠ ਲੱਖ ਤੋਂ ਉੱਪਰ ਫੌਲਰ ਹਨ। ਇਸ ਪੇਜ ਰਾਹੀਂ ਉਹ ਦੇਸ਼ ਵਿਦੇਸ਼ ਸੈਂਕੜੇ ਬੱਕਰੇ ਵੇਚ ਚੁੱਕਾ ਹੈ।

ਸ਼ਾਦਾਬ ਉਂਜ ਤਾਂ 14 ਸਾਲ ਦੀ ਉਮਰ ਤੋਂ ਬੱਕਰਿਆਂ ਦੀ ਖਰੀਦ-ਫਰੋਖਤ ਕਰ ਰਿਹਾ ਹੈ। ਪਰ ਵਪਾਰ ਦੇ ਰੂਪ ਵਿੱਚ ਉਹ 17 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਹੈ। ਉਸ ਨੇ ਆਪਣੇ ਕੋਈ ਦੁਕਾਨ ਨਹੀਂ ਬਣਾਈ ਬਲਕਿ ਨਿੱਜੀ ਸੰਪਰਕ ਦੀ ਬਦੌਲਤ ਬੱਕਰਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਦੇ ਰਹੇ। ਫਿਰ ਉਸ ਨੇ ਕੁੱਝ ਵੱਖਰਾ ਕਰਨ ਦੀ ਸੋਚੀ ਅਤੇ ਫੇਸਬੁੱਕ ਉੱਤੇ ‘ਨੈਸ਼ਨਲ ਬੱਕਰਾ ਟੀਮ’ ਪੇਜ ਬਣਾਇਆ। ਇਸਤੇ ਉਸ ਨੇ ਆਪਣਾ ਵਟਸਐਪ ਨੰਬਰ ਦਿੱਤਾ। ਜਿਸ ਰਾਹੀਂ ਉਹ ਬੱਕਰਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਲੱਗਾ।

About thatta

Comments are closed.

Scroll To Top
error: