Home / ਤਾਜ਼ਾ ਖਬਰਾਂ / ਭੈਣਾਂ ਨੂੰ ਪੇਪਰ ਦਿਵਾਉਣ ਲਈ ਲੈ ਕੇ ਜਾਂਦੇ ਭਰਾ ਦੀ ਸੜਕ ਹਾਦਸੇ ‘ਚ ਮੌਤ

ਭੈਣਾਂ ਨੂੰ ਪੇਪਰ ਦਿਵਾਉਣ ਲਈ ਲੈ ਕੇ ਜਾਂਦੇ ਭਰਾ ਦੀ ਸੜਕ ਹਾਦਸੇ ‘ਚ ਮੌਤ

ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਦਾਣਾ ਮੰਡੀ ਖੈੜਾ ਦੋਨਾਂ ਦੇ ਸਾਹਮਣੇ ਅੱਜ 8 ਵਜੇ ਦੇ ਕਰੀਬ ਟਰੈਕਟਰ ਟਰਾਲੀ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਨਾਲ ਪੇਪਰ ਦਿਵਾਉਣ ਲਈ ਜਾਂਦੇ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਅਤੇ ਦੋ ਲੜਕੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਾਕੀ ਭੁਲਾਣਾ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਲਗਪਗ 22 ਸਾਲਾ ਸ਼ੁਭਮ ਕੁਮਾਰ ਉਰਫ਼ ਸੋਨੀ ਪੁੱਤਰ ਤਰਸੇਮ ਸਿੰਘ ਛਿੰਦਾ ਵਾਸੀ ਕੜਾਲ੍ਹ ਕਲਾਂ ਮੋਟਰਸਾਈਕਲ ਪੀ.ਬੀ. 09 ਐਲ 2518 ‘ਤੇ ਸਵਾਰ ਹੋ ਕਿ ਆਪਣੀਆਂ ਭੈਣਾਂ ਰੁਪਿੰਦਰ ਕੌਰ ਪੁੱਤਰੀ ਜਸਵੀਰ ਸਿੰਘ ਤੇ ਰਮਨਦੀਪ ਕੌਰ ਪੁੱਤਰੀ ਸੁੱਚਾ ਸਿੰਘ ਵਾਸੀ ਕੜਾਲ੍ਹ ਕਲਾਂ ਨੂੰ 10ਵੀਂ ਕਲਾਸ ਦਾ ਪੇਪਰ ਦਿਵਾਉਣ ਲਈ ਸੈਂਟਰ ਟਿੱਬਾ ਵਿਖੇ ਲੈ ਕੇ ਜਾ ਰਿਹਾ ਸੀ | ਜਦ ਦਾਣਾ ਮੰਡੀ ਖੈੜਾ ਦੋਨਾਂ ਕੋਲ ਪਹੁੰਚੇ ਤਾਂ ਸਾਹਮਣੇ ਕਪੂਰਥਲਾ ਵਲੋਂ ਆ ਰਹੇ ਐਚ.ਐਮ.ਟੀ. 5911 ਟਰੈਕਟਰ ਟਰਾਲੀ ਜਿਸ ਨੂੰ ਲਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਝੱਲ ਬੀਬੜੀ ਚਲਾ ਰਿਹਾ ਸੀ ਨਾਲ ਟਕਰਾਅ ਗਏ | ਜਿਸ ਦੌਰਾਨ ਸ਼ੁਭਮ ਕੁਮਾਰ ਉਰਫ਼ ਸੋਨੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਉਸਦੀਆਂ ਭੈਣਾਂ ਰੁਪਿੰਦਰ ਕੌਰ ਤੇ ਰਮਨਦੀਪ ਕੌਰ ਜ਼ਖਮੀ ਹੋ ਗਈਆਂ | ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆ | ਪੁਲਿਸ ਚੌਾਕੀ ਭੁਲਾਣਾ ਨੇ ਸਿਵਲ ਹਸਪਤਾਲ ਕਪੂਰਥਲਾ ਤੋਂ ਮਿ੍ਤਕ ਸ਼ੁਭਮ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸ਼ਾਂ ਨੂੰ ਸੌਾਪ ਦਿੱਤੀ ਜਦਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

About thatta

Comments are closed.

Scroll To Top
error: