Home / ਖਬਰਾਂ ਸਿੱਖ ਜਗਤ ਦੀਆਂ / ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ ‘ਚ ਨਿੱਤਰੇ ਮਨਿੰਦਰਜੀਤ ਸਿੰਘ ਬਿੱਟਾ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਹੱਕ ‘ਚ ਨਿੱਤਰੇ ਮਨਿੰਦਰਜੀਤ ਸਿੰਘ ਬਿੱਟਾ

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਧਮਕੀ ਮਿਲਣ ਦੇ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਐਂਟੀ ਟੈਰਾਰਿਸਟ ਫਰੰਟ ਵੀ ਖੁੱਲ੍ਹ ਕੇ ਢੱਡਰੀਆਂ ਵਾਲੇ ਦੇ ਸਮਰਥਨ ‘ਚ ਆ ਗਿਆ ਹੈ। ਸੰਗਰੂਰ ਪਹੁੰਚੇ ਐਂਟੀ ਟੈਰਾਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਧੇ ਰਾਹ ਪਾ ਰਹੇ ਰਣਜੀਤ ਸਿੰਘ ਨੂੰ ਧਮਕੀ ਦੇਣਾ ਗਲਤ ਹੈ।

 

ਇਸ ਦੇ ਨਾਲ ਹੀ ਬਿੱਟਾ ਨੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ‘ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦਿੱਤੇ ਜਾਣ ਦੇ ਮਾਮਲੇ ‘ਤੇ ਬੋਲਦੇ ਹੋਏ ਬਿੱਟਾ ਨੇ ਕਿਹਾ ਕਿ ਕੈਪਟਨ ਫੌਜੀ ਬੰਦਾ ਹੈ ਅਜਿਹੀਆਂ ਧਮਕੀਆਂ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ।

About thatta

Comments are closed.

Scroll To Top
error: