ਭਗਤ ਸਿੰਘ ਦੱਸੋ, ਕਿਉਂ ਨਹੀਂ ਡਰਿਆ, ਅੰਗਰੇਜ਼ਾਂ ਦੇ ਮੂਹਰੇ ਹਿੱਕ ਤਾਣ ਖੜਿਆ-ਸੋਨੀ ਨਵੇਂ ਠੱਟੇ ਵਾਲਾ

42

3

ਸੱਚ ਨਾ ਚੱਟਾਨ ਬਣ ਖੜਜੇ,
ਝੂਠ ਨੂੰ ਕਦੇ ਨਾ ਮੂੰਹ ਲਾਵੇ,
ਉਹੀ ਹੁੰਦਾ ਯਾਰੋ ਸੱਚਾ ਸੂਰਮਾ,
ਜਿਹੜਾ ਸੁੱਤੀ ਹੋਈ ਕੌਮ ਜਗਾਵੇ,
ਜਿਹੜਾ ਸੁੱਤੀ ਹੋਈ ਕੌਮ ਜਗਾਵੇ,
ਭਗਤ ਸਿੰਘ ਦੱਸੋ, ਕਿਉਂ ਨਹੀਂ ਡਰਿਆ,
ਅੰਗਰੇਜ਼ਾਂ ਦੇ ਮੂਹਰੇ ਹਿੱਕ ਤਾਣ ਖੜਿਆ,
ਉਹੋ ਬੰਦਾ ਹੋਊ ਜਮ੍ਹਾਂ ਹੀ ਬੇਗੈਰਤ,
ਜਿਹੜਾ ਦਿਲੋਂ ਉਹਨੂੰ ਭੁਲਾਵੇ,
ਉਹੀ ਹੁੰਦਾ ਯਾਰੋ ਸੱਚਾ ਸੂਰਮਾ,
ਜਿਹੜਾ ਸੁੱਤੀ ਹੋਈ ਕੌਮ ਨੂੰ ਜਗਾਵੇ।
-ਸੋਨੀ ਨਵੇਂ ਠੱਟੇ ਵਾਲਾ