ਬੈਠੇ ਨਹੀਂ ਰਹਿਣਾ ਸਦਾ, ਇਸ ਫਾਨੀ ਸੰਸਾਰ ਉੱਤੇ,

17

Untitled-2-copy

ਬੈਠੇ ਨਹੀਂ ਰਹਿਣਾ ਸਦਾ, ਇਸ ਫਾਨੀ ਸੰਸਾਰ ਉੱਤੇ,
ਇਹੋ ਗੱਲ ਸਮਝਾਉਂਦੇ ਕਈ ਪੁਰਸ਼ ਮਹਾਨ ਚਲੇ ਗਏ।
ਹੋਣੀ ਅੱਗੇ ਚੱਲਿਆ ਨਹੀਂ, ਕਦੇ ਕਿਸੇ ਦਾ ਵੀ ਜ਼ੋਰ,
ਇਹਦੇ ਕੋਲੋਂ ਹਾਰ ਵੱਡੇ-ਵੱਡੇ ਬਲਵਾਨ ਚਲੇ ਗਏ।
ਚਾਰ ਵੇਦਾਂ ਦਾ ਗਿਆਤਾ, ਰਾਵਣ, ਬੰਨ੍ਹਿਆ ਸੀ ਪਾਵੇ ਨਾਲ ਕਾਲ ਜਿਸਨੇ,

ਇਕ ਦਿਨ ਉਹਦੇ ਵੀ ਦੇਖ ਲਓ ਪ੍ਰਾਣ ਚਲੇ ਗਏ।

ਦੁਨੀਆ ਜਿੱਤਦਾ ਸਿਕੰਦਰ, ਹਾਰ ਗਿਆ ਜ਼ਿੰਦਗੀ ਦੀ ਬਾਜ਼ੀ,
ਉਹਦੇ ਨਾਲ ਹੀ ਉਹਦੇ ਅਰਮਾਨ ਚਲੇ ਗਏ।
ਜੇ ਦੇ ਸਕਦਾ ਤਾਂ ਬੰਦਿਆ, ਕਿਸੇ ਨੂੰ ਦੋ ਪਲ ਖੁਸ਼ੀ ਦੇ ਦੇਹ,
ਜ਼ਾਲਮ ਬੰਦਿਆਂ ਦੇ ਉਹਨਾਂ ਨਾਲ ਹੀ, ਨਾਮੋ ਨਿਸ਼ਾਨ ਚਲੇ ਗਏ।