Home / ਤਾਜ਼ਾ ਖਬਰਾਂ / ਬੂੜੇਵਾਲ / ਬੂੜੇਵਾਲ-ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਓਜ਼ੋਨ ਦਿਵਸ ਮਨਾਇਆ ਗਿਆ *

ਬੂੜੇਵਾਲ-ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਓਜ਼ੋਨ ਦਿਵਸ ਮਨਾਇਆ ਗਿਆ *

ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਓਜ਼ੋਨ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕਲਾਸਾਂ ਦੇ ਬੱਚਿਆ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਹੈੱਡਮਾਸਟਰ ਬਖਸ਼ੀ ਸਿੰਘ ਤੇ ਮਾ. ਜਸਬੀਰ ਸਿੰਘ ਨੇ ਬੱਚਿਆਂ ਨੂੰ ਓਜ਼ੋਨ ਪਰਤ ਬਾਰੇ ਦੱਸਦਿਆਂ ਕਿਹਾ ਕਿ ਕਿਵੇਂ ਇਹ ਪਰਤ ਸੂਰਜ ਤੋਂ ਆਉਣ ਵਾਲੀਆ ਹਾਨੀਕਾਰਕ ਕਿਰਨਾਂ ਨੂੰ ਸੋਖ ਕੇ ਧਰਤੀ ਤੇ ਪਹੁੰਚਣ ਤੋਂ ਰੋਕਦੀਆਂ ਹਨ। ਸਕੂਲ ਦੇ ਸਟਾਫ਼ ਵੱਲੋਂ ਭਾਸ਼ਣ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾ. ਚਮਨ ਲਾਲ, ਰਾਜਿੰਦਰ ਕੌਰ, ਮੈਡਮ ਅਨੁਪਮ, ਅਮਨਦੀਪ ਕੌਰ, ਰਾਜਵੰਤ ਕੌਰ, ਹਰਪਿੰਦਰ ਕੌਰ, ਕੁਲਵਿੰਦਰ ਕੌਰ, ਭੁਪੇਸ਼ ਰਾਜਪਾਲ,ਸਤਰਾਜ ਸਿੰਘ, ਵਿਕਾਸ ਰੰਧਾਵਾ, ਜਤਿੰਦਰ ਥਿੰਦ, ਗੁਰਵਿੰਦਰ ਕੌਰ, ਸੋਨੀਆ ਆਦਿ ਹਾਜ਼ਰ ਸਨ।

About admin thatta

Comments are closed.

Scroll To Top
error: