ਬੂੜੇਵਾਲ-ਸਰਕਾਰੀ ਐਲੀਮੈਂਟਰੀ ਸਕੂਲ ਬੂੜੇਵਾਲ ‘ਚੋਂ ਗੈਸ ਸਿਲੰਡਰ ਅਤੇ ਚੁੱਲ੍ਹਾ ਚੋਰੀ *

4

slਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਕੂਲ ਬੂੜੇਵਾਲ ਵਿਖੇ ਚੋਰਾਂ ਵੱਲੋਂ ਮਿਡ ਡੇ ਮੀਲ ਤਿਆਰ ਕਰਨ ਲਈ ਵਰਤਿਆ ਜਾਂਦਾ ਸਿਲੰਡਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਮਨਜੀਤ ਕੌਰ ਨੇ ਦੱਸਿਆ ਕਿ ਸਵੇਰ ਸਮੇਂ ਜਦੋਂ ਸਕੂਲ ਦੀ ਸਫ਼ਾਈ ਕਰਮਚਾਰੀ ਸਕੂਲ ਆਈ ਤਾਂ ਉਸ ਨੇ ਰਸੋਈ ਘਰ ਦਾ ਜਿੰਦਰਾ ਟੁੱਟਿਆ ਹੋਇਆ ਵੇਖਿਆ ਤੇ ਇਸ ਸਬੰਧੀ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਤੇ ਮੈਨੇਜਮੈਂਟ ਕਮੇਟੀ ਨੂੰ ਜਾਣੂ ਕਰਵਾਇਆ। ਜਿਨ੍ਹਾਂ ਨੇ ਬਾਅਦ ‘ਚ ਸਕੂਲ ਆ ਕੇ ਵੇਖਿਆ ਤਾਂ ਰਸੋਈ ‘ਚੋਂ ਸਿਲੰਡਰ ਤੇ ਭੱਠੀ ਚੋਰੀ ਹੋ ਚੁੱਕੇ ਸਨ। ਇਸ ਸਬੰਧੀ ਥਾਣਾ ਤਲਵੰਡੀ ਚੌਧਰੀਆ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।