ਬੂਲਪੁਰ ਸੁਸਾਇਟੀ ਦੇ ਜ਼ਖਮੀ ਸੇਵਾਦਾਰ ਸ. ਦਲੀਪ ਸਿੰਘ ਦੇ ਇਲਾਜ਼ ਲਈ ਮਾਲੀ ਸਹਾਇਤਾ ਲਈ ਮੀਟਿੰਗ ਆਯੋਜਿਤ

2

5 (2) 5 (1)ਐਡੀਸ਼ਨਲ ਰਜਿਸਟਰਾਰ ਪਰਮਜੀਤ ਸਿੰਘ ਸੁਲਤਾਨਪੁਰ ਲੋਧੀ ਦੀ ਅਪੀਲ ਤੇ ਪਿੰਡ ਬੂਲਪੁਰ ਸੁਸਾਇਟੀ ਨਾਲ ਸਬੰਧਤ 6 ਪਿੰਡਾਂ ਦੀ ਇੱਕ ਮੀਟਿੰਗ “ਦੀ ਬੂਲਪੁਰ ਐਗਰੀਕਲਚਰਲ ਮਲਟੀਪਰਪਸ ਸਰਵਿਸ ਸੁਸਾਇਟੀ ਲਿਮਟਡ” ਬੂਲਪੁਰ ਵਿਖੇ ਬੁਲਾਈ ਗਈ। ਜਿਸ ਵਿੱਚ ਪਿਛਲੇ ਦਿਨੀਂ ਜਖਮੀ ਹੋਏ ਸੁਸਾਇਟੀ ਦੇ ਸੇਵਾਦਾਰ ਦਲੀਪ ਸਿੰਘ ਦੇ ਇਲਾਜ ਲਈ ਮਾਲੀ ਸਹਾਇਤਾ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੌਕੇ ਤੇ ਹੀ ਲਗਭਗ 50,000 ਰੁਪਏ ਇਕੱਤਰ ਹੋ ਗਏ। ਇਸ ਸਬੰਧ ਵਿੱਚ ਸੁਸਾਇਟੀ ਦੇ ਮੁਲਾਜ਼ਮ ਅਤੇ ਯੁਨੀਅਨ ਨਾਲ ਵੀ ਗੱਲਬਾਤ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਸ. ਦਲੀਪ ਸਿੰਘ ਪਸਰੀਚਾ ਹਸਪਤਾਲ ਜਲੰਧਰ ਵਿੱਚ ਇਲਾਜ ਅਧੀਨ ਹਨ।