ਬੂਲਪੁਰ-ਵਿਗਿਆਨਕ ਸਲਾਹਕਾਰ ਕਮੇਟੀ ਕਪੂਰਥਲਾ ਦੀ ਮੀਟਿੰਗ *

2

yuਬੀਤੇ ਦਿਨੀਂ ਵਿਗਿਆਨਕ ਸਲਾਹਕਾਰ ਕਮੇਟੀ ਕਪੂਰਥਲਾ ਦੀ ਮੀਟਿੰਗ ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵਿਖੇ ਹੋਈ। ਜਿਸ ਵਿੱਚ ਜਨਵਰੀ 2012 ਤੋਂ ਜੁਲਾਈ 2012 ਦੌਰਾਨ ਕੀਤੇ ਕੰਮਾਂ ਅਤੇ ਅਗਲੀ ਛਿਮਾਹੀ ਦੌਰਾਨ ਲਗਾਏ ਜਾਣ ਵਾਲੇ ਕੋਰਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਮੁਖਤਾਰ ਸਿੰਗ ਗਿੱਲ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੁਨਿਵਰਸਿਟੀ ਲੁਧਿਆਣਾ, ਡਾ. ਪਰਮਿੰਦਰ ਸਿੰਘ ਜਿਲ੍ਹਾ ਪਸਾਰ ਮਾਹਰ, ਡਾ. ਮਨੋਜ ਸ਼ਰਮਾ, ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਅਤੇ ਵਿਗਿਆਨਕ ਸਲਾਹਕਾਰ ਕਮੇਟੀ ਦੇ ਮੈਂਬਰ ਸ. ਸਰਵਣ ਸਿੰਘ ਚੰਦੀ, ਅਮਰਜੀਤ ਕੌਰ ਚੰਦੀ ਅਤੇ ਸ. ਕੁਲਦੀਪ ਸਿੰਘ ਢੋਟ ਹਾਜਰ ਸਨ।