Home / ਤਾਜ਼ਾ ਖਬਰਾਂ / ਸੂਜੋਕਾਲੀਆ / ਬੀ.ਐਸ.ਟੀ.ਸੀਨੀਅਰ ਸੈਕੰਡਰੀ ਸਕੂਲ ਸੂਜੋ ਕਾਲੀਆ ਵਿੱਚ ਅਨੁਸਾਸ਼ਨੀ ਕਮੇਟੀ ਦਾ ਗਠਨ ਕੀਤਾ ਗਿਆ।

ਬੀ.ਐਸ.ਟੀ.ਸੀਨੀਅਰ ਸੈਕੰਡਰੀ ਸਕੂਲ ਸੂਜੋ ਕਾਲੀਆ ਵਿੱਚ ਅਨੁਸਾਸ਼ਨੀ ਕਮੇਟੀ ਦਾ ਗਠਨ ਕੀਤਾ ਗਿਆ।

ਬੀ.ਐਸ.ਟੀ.ਸੀਨੀਅਰ ਸੈਕੰਡਰੀ ਸਕੂਲ ਸੂਜੋ ਕਾਲੀਆ ਵਿਖੇ ਅਨੁਸਾਸ਼ਨੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਰਣਜੀਤ ਸਿੰਘ ਨੂੰ ਹੈੱਡ ਬੁਆਏ ਅਤੇ  ਸੰਦੀਪ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ।

 

ਇਸ ਦੇ ਨਾਲ ਹੀ ਲਵਪ੍ਰੂੀਤ ਸਿੰਘ ਨੂੰ ਵਾਈਸ ਹੈੱਡ ਬੁਆਏ ਅਤੇ ਜਸਮੀਨ ਕੌਰ ਨੂੰ ਵਾਈਸ ਹੈੱਡ ਗਰਲ ਚੁਣਿਆ ਗਿਆ। ਹਾਊਸ ਵਾਈਜ਼ ਅਨੁਸਾਸ਼ਨੀ ਕਮੇਟੀ ਅਧੀਨ ਮਰਕਰੀ ਹਾਊਸ ਵਿੱਚ ਪ੍ਰਭਸਿਮਰਨ ਸਿੰਘ ਨੂੰ ਕੈਪਟਨ, ਸੰਦੀਪ ਕੌਰ ਨੂੰ ਸਪੋਰਟਸ ਕੈਪਟਨ ਸੁਖਪਾਲ ਸਿੰਘ, ਸੁਪਰੀਤ ਕੌਰ, ਮਾਰਸ ਹਾਊਸ ਵਿੱਚ ਸਾਹਿਲਪ੍ਰੀਤ ਸਿੰਘ ਨੂੰ ਕੈਪਟਨ, ਰੁਪਿੰਦਰ ਕੌਰ ਜਸਕਰਨ ਸਿੰਘ ਨੂੰ ਸਪੋਰਟਸ ਕੈਪਟਨ, ਰੁਪਿੰਦਰ ਕੌਰ, ਹਰਪ੍ਰੀਤ ਕੌਰ, ਵੀਨਸ ਹਾਊਸ ਵਿੱਚ ਖੁਸ਼ਲੀਨ ਸਿੰਘ ਨੂੰ ਕੈਪਟਨ, ਹਰਜੋਤ ਕੌਰ ਨੂੰ ਸਪੋਰਟਸ ਕੈਪਟਨ, ਅਰਸ਼ਦੀਪ ਸਿੰਘ, ਹਰਲੀਨ ਕੌਰ, ਜੂਪੀਟਰ ਹਾਊਸ ਵਿੱਚ ਜੋਬਨਪ੍ਰੀਤ ਸਿੰਘ ਨੂੰ ਕੈਪਟਨ, ਏਕਮਜੋਤ ਕੌਰ ਨੂੰ ਸਪੋਰਟਸ ਕੈਪਟਨ, ਨਵਪ੍ਰੀਤ ਸਿੰਘ ਤੇ ਏਕਮਦੀਪ ਕੌਰ ਦੀ ਚੋਣ ਕੀਤੀ ਗਈ।

ਸਕੂਲ ਦੇ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਅਨੇਜਾ ਨੇ ਦੱਸਿਆ ਕਿ ਇਹਨਾਂ ਕਮੇਟੀਆਂ ਦੇ ਗਠਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਲੋਕਤੰਤਰ ਦੀ ਭਾਵਨਾ ਪੈਦਾ ਕਰਕੇ ਅਨੁਸਾਸ਼ਨਮਈ ਜੀਵਨ ਵਿੱਚ ਢਾਲ ਕੇ ਇੱਕ ਜਿੰਮੇਵਾਰ ਨਗਰਿਕ ਬਨਾਉਣਾ ਹੈ।

ਵਿਦਿਆਰਥੀ ਸਕੂਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਕੂਲ ਅੰਦਰ ਵਿਸ਼ਵ ਸੁਰੱਖਿਆ ਪ੍ਰਤੀ ਸੰਜੀਦਾ ਰਹਿਣ ਦਾ ਮਾਹੌਲ ਸਿਰਜਣ ਦੇ ਨਾਲ ਨਾਲ ਚਰਿੱਤਰ ਨਿਰਮਾਣ ਦਾ ਹੋਕਾ ਵੀ ਬੁਲੰਦ  ਕਰਨਗੇ।

ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੈਪਟਨ ਤਜਿੰਦਰ ਸਿੰਘ ਖਾਲਸਾ ਅਤੇ ਮੈਨੇਜਰ ਜਸਵਿੰਦਰ ਸਿੰਘ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ।

About thatta

Comments are closed.

Scroll To Top
error: