Home / ਤਾਜ਼ਾ ਖਬਰਾਂ / ਤਲਵੰਡੀ / ਬਿਜਲੀ ਸਬੰਧੀ ਮੁਸ਼ਕਿਲਾਂ ਨੂੰ ਲੈ ਕੇ ਕਿਸਾਨਾਂ ਦਾ ਇਕੱਠ ਭਲਕੇ

ਬਿਜਲੀ ਸਬੰਧੀ ਮੁਸ਼ਕਿਲਾਂ ਨੂੰ ਲੈ ਕੇ ਕਿਸਾਨਾਂ ਦਾ ਇਕੱਠ ਭਲਕੇ

15032013ਹੁਸੈਨ ਪੁਰ ਦੂਲੋ ਵਾਲ, ਨੂਰੋਵਾਲ, ਸੂਜੋਕਾਲੀਆ ਅਤੇ ਮੰਗੂਪੁਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਬਕਾ ਸਰਪੰਚ ਸਵਰਨ ਸਿੰਘ, ਰਾਜਬੀਰ ਸਿੰਘ ਸਰਪੰਚ, ਹਰਭਜਨ ਸਿੰਘ ਸੂਜੋਕਾਲੀਆ, ਜਸਵਿੰਦਰ ਸਿੰਘ ਧੰਜੂ ਦੀ ਸਾਂਝੀ ਅਗਵਾਈ ਵਿਚ ਗੁਰਦੁਆਰਾ ਮੰਗੂਪੁਰ ਵਿਖੇ ਇਕ ਮੀਟਿੰਗ ਹੋਈ ਜਿਸ ‘ਚ ਹਾੜੀ ਦੀ ਫ਼ਸਲ ਦੀ ਲਵਾਈ ਤੇ ਬਿਜਾਈ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਨੂੰ ਵਿਚਾਰਿਆ ਗਿਆ | ਆਗੂਆਂ ਨੇ ਕਿਹਾ ਕਿ ਇਸ ਸਮੇਂ ਬਿਜਲੀ ਦੀਆਂ ਲਾਇਨਾਂ ਢਿੱਲੀਆਂ ਹਨ, ਟਰਾਂਸਫ਼ਾਰਮਰ ਓਵਰ ਲੋਡ ਹਨ, ਬਿਜਲੀ ਦੀ ਸਪਲਾਈ ਵਿਚ ਬੇਤਰਤੀਬੀ ਹੈ | ਕਿਸਾਨਾਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਲੈਕੇ ਬਿਜਲੀ ਪਾਵਰਕਾਮ ਕੋਈ ਬਹੁਤਾ ਗੰਭੀਰ ਨਹੀਂ ਹੈ | ਇਸ ਫ਼ਿਕਰਮੰਦੀ ਨੂੰ ਲੈ ਕੇ ਉਕਤ ਆਗੂਆਂ ਉਪਰੋਕਤ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਕਿਸਾਨ ਸਾਡੀਆਂ ਇਨ੍ਹਾਂ ਮੰਗਾਂ ਪ੍ਰਤੀ ਸੁਹਿਰਦ ਹਨ ਉਹ 16 ਮਾਰਚ ਦਿਨ ਸ਼ਨੀਵਾਰ ਸਵੇਰੇ 8 ਵਜੇ ਗੁਰਦੁਆਰਾ ਮੰਗੂਪੁਰ ਵਿਖੇ ਹਾਜ਼ਰ ਹੋਣ ਤਾਂ ਜੋ ਇਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸਪੰਰਕ ਕਰਕੇ ਇਨ੍ਹਾਂ ਦਾ ਹਲ ਕੀਤਾ ਜਾ ਸਕੇ |

About admin thatta

Comments are closed.

Scroll To Top
error: