ਬਾਬਾ ਦੀਵਾਨ ਸਿੰਘ ਦੀ ਬਰਸੀ ‘ਤੇ ਟੂਰਨਾਮੈਂਟ ਕਰਵਾਇਆ

8

12032013ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਦੀਵਾਨ ਸਿੰਘ ਸੂਜੋਕਾਲੀਆ ਦੀ 42ਵੀਂ ਬਰਸੀ ‘ਤੇ ਗੁਰਦੁਆਰਾਾ ਪ੍ਰਬੰਧਕ ਕਮੇਟੀ, ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾ ਇਆ ਗਿਆ | ਟੂਰਨਾਮੈਂਟ ਵਿਚ ਇਲਾਕੇ ਦੀਆਂ ਨਾਮਵਰ 6 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦਾ ਉਦਘਾਟਨ ਕੁਲਦੀਪ ਸਿੰਘ ਚੰਦੀ ਐਸ. ਡੀ. ਐਮ. ਸੁਲਤਾਨਪੁਰ ਲੋਧੀ ਨੇ ਕੀਤਾ | ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਲਈ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਬਤੌਰ ਮੁੱਖ ਮਹਿਮਾਨ ਪੁੱਜੇ | ਇਸ ਮੌਕੇ ਬੋਲਦਿਆਂ ਡਾ: ਉਪਿੰਦਰਜੀਤ ਕੌਰ ਨੇ ਬਾਬਾ ਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸਮੂਹ ਖਿਡਾਰੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ | ਫਾਈਨਲ ਮੈਚ ਵਿਚ ਟਿੱਬਾ ਦੀ ਕਬੱਡੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਡਡਵਿੰਡੀ ਦੀ ਟੀਮ ਨੂੰ 30 ਦੇ ਮੁਕਾਬਲੇ 26 ਅੰਕਾਂ ਨਾਲ ਹਰਾਇਆ, ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵਿਚ ਸੁਲਤਾਨਪੁਰ ਲੋਧੀ ਦੀ ਟੀਮ ਨੇ ਨਵੇਂ ਪਿੰਡ ਦੋਨੇ ਨੂੰ ਹਰਾਇਆ | ਜੇਤੂ ਟੀਮਾਂ ਨੂੰ ਇਨਾਮ ਡਾਕਟਰ ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਤਕਸੀਮ ਕੀਤੇ | ਪ੍ਰਬੰਧਕ ਕਮੇਟੀ ਵੱਲੋਂ ਡਾ: ਕੌਰ ਨੂੰ ਸ਼ਾਲ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸ. ਡੀ. ਐਮ. ਕੁਲਦੀਪ ਸਿੰਘ ਚੰਦੀ, ਸਵਰਨ ਸਿੰਘ ਐਕਸੀਅਨ ਪੰਜਾਬ ਰਾਜ ਪਾਵਰਕਾਮ, ਜਸਵੀਰ ਸਿੰਘ ਪ੍ਰਧਾਨ, ਸੂਰਤ ਸਿੰਘ, ਸਰੂਪ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਮਾਸਟਰ ਮੇਹਰ ਸਿੰਘ, ਕੇਹਰ ਸਿੰਘ, ਕੁਲਵਿੰਦਰ ਸਿੰਘ ਨੰਢਾ ਜਰਮਨ, ਸਤਨਾਮ ਸਿੰਘ, ਵਿਕਾਸਦੀਪ ਸਿੰਘ, ਪਲਵਿੰਦਰ ਸਿੰਘ ਨੰਢਾ, ਮਲਕੀਤ ਸਿੰਘ ਐਡਵੋਕੇਟ, ਮਾਸਟਰ ਕਰਨੈਲ ਸਿੰਘ, ਬਲਕਾਰ ਸਿੰਘ ਭਗਵਾਨ ਪ੍ਰਧਾਨ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਕਬੱਡੀ ਕਲੱਬ, ਤੇ ਨਾਮੀ ਕਬੱਡੀ ਕੋਚ ਹਾਜ਼ਰ ਸਨ |