ਬਾਪੂ ਦਲੀਪ ਸਿੰਘ ਚੀਨੀਆ ਵਾਸੀ ਪਿੰਡ ਠੱਟਾ ਨਵਾਂ ਨਮਿਤ ਸ਼ਰਧਾਂਜਲੀ ਸਮਾਗਮ 27 ਅਪ੍ਰੈਲ ਨੂੰ  

6

ਪਿੰਡ ਨਵਾਂ ਠੱਟਾ ਦੇ ਸਫ਼ਲ ਕਿਸਾਨ ਰਣਜੀਤ ਸਿੰਘ ਰਾਣਾ ਅਤੇ ਬਰਿੰਦਰਦੀਪ ਸਿੰਘ ਕੈਨੇਡਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਦਾਦਾ ਦਲੀਪ ਸਿੰਘ ਚੀਨੀਆ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ | ਪਰਿਵਾਰਿਕ ਮੈਂਬਰਾਂ ਵੱਲੋਂ ਨੇ ਦੱਸਿਆ ਕਿ ਦਲੀਪ ਸਿੰਘ ਚੀਨੀਆ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 27 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਵਜੇ ਉਹਨਾਂ ਦੇ ਗ੍ਰਹਿ ਨਵਾਂ ਠੱਟਾ ਜ਼ਿਲ੍ਹਾ ਕਪੂਰਥਲਾ ਵਿਖੇ ਹੋਵੇਗੀ |

ਇਸ ਦੌਰਾਨ ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਸੂਰਤ ਸਿੰਘ ਅਮਰਕੋਟ, ਮਾਸਟਰ ਗੁਰਬਚਨ ਸਿੰਘ, ਪਿ੍ੰਸੀਪਲ ਕੇਵਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਬਿਕਰਮਜੀਤ ਸਿੰਘ ਥਿੰਦ, ਏ.ਈ.ਓ. ਗੁਰਨਾਮ ਸਿੰਘ, ਪਿ੍ੰਸੀਪਲ ਲਖਬੀਰ ਸਿੰਘ, ਬਹਾਦਰ ਸਿੰਘ ਗਿੱਦੜਪਿੰਡੀ, ਹਰਮਿੰਦਰ ਅਮਾਨੀਪੁਰ, ਮਾਸਟਰ ਮਹਿੰਗਾ ਸਿੰਘ, ਗੁਰਦਿਆਲ ਸਿੰਘ, ਮਾਸਟਰ ਜੁਗਿੰਦਰ ਸਿੰਘ, ਮੈਂਬਰ ਪੰਚਾਇਤ ਦਲਜੀਤ ਸਿੰਘ, ਪਿਆਰਾ ਸਿੰਘ ਆਦਿ ਸ਼ਾਮਿਲ ਸਨ |