Home / Uncategorized / ਬਹੁਤ ਹੀ ਦੁਖਦਾਈ ਖਬਰ: CANADA ਸੜਕ ਹਾਦਸੇ ‘ਚ 4 ਭਾਰਤੀਆਂ ਦੀ ਮੌਤ

ਬਹੁਤ ਹੀ ਦੁਖਦਾਈ ਖਬਰ: CANADA ਸੜਕ ਹਾਦਸੇ ‘ਚ 4 ਭਾਰਤੀਆਂ ਦੀ ਮੌਤ

ਕੈਨੇਡਾ ਦੇ ਸ਼ਹੁਰ ਅਲਬਰਟਾ ਦੇ ਜੈਸਪਰ ਨੈਸ਼ਨਲ ਪਾਰਕ ‘ਚ ਬੀਤੀ ਮੰਗਲਵਾਰ (ਸਥਾਨਕ ਸਮਾਂ) ਰਾਤ ਨੂੰ ਸੜਕ ਹਾਦਸੇ ‘ਚ 6 ਦੀ ਮੌਤ ਹੋ ਗਈ। ਜਿੰਨ੍ਹਾਂ ਵਿਚੋਂ 4 ਭਾਰਤੀ ਮੂਲ ਦੇ ਸਨ। ਅਨੰਦ ਸਿੰਘ ਪੰਵਰ, ਪਵਨ ਕਠੀਅਟ, ਗਣੇਸ਼ ਅਨਾਲਾ ਅਤੇ ਇਕ ਔਰਤ ਗਿਲਿਕ ਵਾਂਗਮੋ ਹਾਈਵੇਅ ਨੰ. 93 ‘ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ।

ਵਿਦੇਸ਼ੀ ਮੀਡੀਆ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਦੇ ਦੋਸਤ ਦੀਪਕ ਭੱਟ ਨੇ ਇੰਨ੍ਹਾਂ ਦੀ ਪੁਸ਼ਟੀ ਕੀਤੀ। ਉਸਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਭਾਰਤੀ ਰੈਸਟੋਰੈਂਟ ਵਿਚ ਕਖਮ ਕਰਦੇ ਸਨ ਤੇ ਪੰਵਰ ਉਸ ਵਿਚ ਸ਼ੈੱਫ ਸੀ। ਭੱਟ ਨੇ ਦੱਸਿਆ ਕਿ ਪੰਵਰ ਚਾਰ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ , ਇਸਤੋਂ ਪਹਿਲਾਂ ਉਹ ਕੁਵੈਤ ‘ਚ ਰਹਿੰਦਾ ਸੀ। ਉਸਦਾ ਪਰਿਵਾਰ ਭਾਰਤ ਵਿਚ ਰਹਿੰਦਾ ਹੈ। ਉਸਨੇ ਕਿਹਾ ਕਿ ਭਾਰਤ ਵਿਚ ਪੰਵਰ ਦੀ ਘਰਵਾਲੀ ਹਸਪਤਾਲ ਵਿਚ ਹੈ ਕਿਉਂਕਿ ਉਸਦੇ ਦੂਜਾ ਬੱਚਾ ਹੋਣ ਵਾਲਾ ਹੈ।

ਉਥੇ ਹੀ ਦੂਜੇ ਮ੍ਰਿਤਕ ਨੌਜਵਾਨ ਪਵਨ ਕਠੀਅਟ ਦੀ ਮੰਗਣੀ ਹੋਈ ਸੀ ਅਤੇ ਨਵੰਬਰ ਮਹੀਨੇ ਉਸਦਾ ਵਿਆਹ ਸੀ। ਹਾਦਸੇ ‘ਚ ਮਾਰੀ ਗਈ ਮਹਿਲਾ ਵੀ ਭਾਰਤ ਤੋਂ ਹੀ ਸੀ। ਜੋ ਉਸ ਰੈਸਤਰਾਂ ਵਿਚ ਪਾਰਟ ਟਾਈਮ ਜੌਬ ਕਰਦੀ ਸੀ।

ਉਥੇ ਹੀ ਦੂਸਰੀ ਵੈਨ ਵਿਚ ਮੌਜੂਦ ਪੰਜ ਜਣਿਆਂ ‘ਚੋਂ ਦੋ ਦੀ ਮੌਤ ਹੋ ਗਈ ਜਦਕਿ 2 ਨੂੰ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਾਇਆ ਗਿਆ ਹੈ।

About thatta

Comments are closed.

Scroll To Top
error: