Home / ਹੈਡਲਾਈਨਜ਼ ਪੰਜਾਬ / ਬਹੁਤ ਘੱਟ ਸੰਗਤ ਨੂੰ ਪਤਾ ਇਸ ਅਸਥਾਨ ਬਾਰੇ, ਜਿੱਥੇ ਚੌਪੲੀ ਸਾਹਿਬ ਦਾ ੳੁਚਾਰਨ ਕੀਤਾ ਗਿਆ ਸੀ, ਕਰੋ ਦਰਸ਼ਨ

ਬਹੁਤ ਘੱਟ ਸੰਗਤ ਨੂੰ ਪਤਾ ਇਸ ਅਸਥਾਨ ਬਾਰੇ, ਜਿੱਥੇ ਚੌਪੲੀ ਸਾਹਿਬ ਦਾ ੳੁਚਾਰਨ ਕੀਤਾ ਗਿਆ ਸੀ, ਕਰੋ ਦਰਸ਼ਨ

ਚੌਪਈ ਸਾਹਿਬ ਬਾਣੀ ਉਚਾਰਨ ਅਸਥਾਨ ਦੇ ਅਤੇ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਚੌਪਈ ਸਾਹਿਬ ਜੀ ਦੇ ਦਰਸ਼ਨ ਕਰੋ ਜੀ* *ਭਾਦਰੋਂ ਸੁਦੀ 8 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਸਾਹਿਬ ਉਚਾਰੀ ਸੀ, ਇਹ ਦਿਨ 2017 ਵਿੱਚ 29 ਅਗਸਤ ਨੂੰ ਆ ਰਿਹਾ ਹੈ ਜੀ* ਗੁਰਦੁਆਰਾ ਵਿਭੋਰ ਸਾਹਿਬ ‘ਚ ਦਸਮ ਪਾਤਸ਼ਾਹ ਨੇ 13 ਮਹੀਨੇ, 13 ਦਿਨ, 13 ਘੜੀਆਂ ਤੇ 13 ਪਲ ਕੀਤਾ ਸੀ ਚੌਪਈ ਸਾਹਿਬ ਦਾ ਪਾਠ…. ਇੱਥੇ ਹਰ ਸਾਲ ਜਾਹੋ-ਜਲਾਲ ਨਾਲ ਲੱਗਦੇ ਜੋੜ ਮੇਲਾ… ਦੇਸ਼-ਵਿਦੇਸ਼ ਤੋਂ ਸੰਗਤ ਹੁੰਦੀ ਹੈ ਨਤਮਸਤਕ…Image result for vibhor sahib
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਥਾਂ ‘ਤੇ ਵੀ ਪੈਰ ਪਾਇਆ ਉਹ ਥਾਂ ਪਵਿੱਤਰ ਤਾਂ ਹੋਈ ਹੀ ਪਰ ਅੱਜ-ਕੱਲ੍ਹ ਉੱਥੇ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬਾਨ ਸਸ਼ੋਭਿਤ ਹਨ। ਅਜਿਹਾ ਹੀ ਇਕ ਖ਼ੂਬਸੂਰਤ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬਿਭੋਰ ਸਾਹਿਬ। ਇਹ ਗੁਰਦੁਆਰਾ ਸਾਹਿਬ ਨੰਗਲ ਡੈਮ ਉੱਤੇ ਸਤਲੁਜ ਦੇ ਕਿਨਾਰੇ ਸਥਿਤ ਹੈ। ਬਹੁਤ ਹੀ ਰਮਣੀਕ ਥਾਂ ‘ਤੇ ਬਣਿਆ ਇਹ ਗੁਰਦੁਆਰਾ ਸਾਹਿਬ ਸੈਲਾਨੀਆਂ ਅਤੇ ਧਾਰਮਿਕ ਯਾਤਰੂਆਂ ਲਈ ਖਿੱਚ ਦਾ ਕੇਂਦਰ ਹੈ।Image result for vibhor sahib
ਇਸ ਥਾਂ ਦਾ ਇਤਿਹਾਸਕ ਪਿਛੋਕੜ ਬਹੁਤ ਹੀ ਮਹੱਤਵਪੂਰਨ ਹੈ। ਸਿੱਖ ਇਤਿਹਾਸ ਅਨੁਸਾਰ ਬਿਭੋਰ ਸਾਹਿਬ ਦੇ ਰਾਜਾ ਰਤਨ ਰਾਏ ਦੇ ਸੱਦੇ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਥਾਂ ‘ਤੇ ਗਏ ਸਨ ਅਤੇ ਨੌਂ ਮਹੀਨੇ ਤੋਂ ਵੱਧ ਸਮਾਂ ਗੁਰੂ ਜੀ ਰਾਜਾ ਰਤਨ ਰਾਏ ਪਾਸ ਰਹੇ। ਇਹ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਕੁਝ ਖੁਸ਼ੀ ਭਰਿਆ ਰਿਹਾ। ਇਸ ਸਮੇਂ ਵਿੱਚ ਗੁਰੂ ਜੀ ਸ਼ਿਕਾਰ ਖੇਡਣ ਅਤੇ ਕਵਿਤਾ ਲਿਖਣ ਵਿੱਚ ਰੁੱਝੇ ਰਹਿੰਦੇ ਸਨ। ਇੱਥੇ ਹੀ ਸੰਮਤ 1753 ਭਾਦੋਂ ਸੁਦੀ ਅਸ਼ਟਮੀ ਨੂੰ ਗੁਰੂ ਜੀ ਨੇ ਸਤਲੁਜ ਦੇ ਕਿਨਾਰੇ ਬੈਠ ਕੇ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਗੁਰਬਾਣੀ ‘ਚੌਪਈ ਸਾਹਿਬ’ ਦੀ ਰਚਨਾ ਕੀਤੀ ਜਿਹੜੀ ਕਿ ਸਿੱਖਾਂ ਦੀਆਂ ਰੋਜ਼ਾਨਾ ਪੜ੍ਹਨ ਵਾਲੀਆਂ ਬਾਣੀਆਂ ਵਿੱਚ ਅਹਿਮ ਸਥਾਨ ਰੱਖਦੀ ਹੈ।Image result for vibhor sahib
ਇਸ ਗੁਰਦੁਆਰਾ ਸਾਹਿਬ ਦੀ ਦਿੱਖ ਇਸ ਕਰਕੇ ਵੀ ਵਧੀਆ ਲੱਗਦੀ ਹੈ ਕਿਉਂਕਿ ਇਸ ਦੀ ਇਮਾਰਤ ਬਹੁਤ ਹੀ ਇਕਾਂਤ ਭੀੜ-ਭੜੱਕੇ ਤੋਂ ਦੂਰ ਖੁੱਲ੍ਹੀ ਥਾਂ ਵਿੱਚ ਬਣੀ ਹੋਈ ਹੈ। ਦੂਰ ਤੱਕ ਸਤਲੁਜ ‘ਤੇ ਬਣੇ ਡੈਮ ਅਤੇ ਪਾਣੀ ਦਾ ਨਜ਼ਾਰਾ, ਉਸ ਵਿੱਚ ਚੱਲਦੀਆਂ ਕਿਸ਼ਤੀਆਂ ਅਤੇ ਪਾਣੀ ਵਿੱਚ ਬਣੇ ਟਾਪੂ-ਨੁਮਾ ਥਾਂ ਦਾ ਦ੍ਰਿਸ਼ ਮਨ ਨੂੰ ਮੋਹ ਲੈਂਦਾ ਹੈ। ਇਸ ਦੇ ਨਾਲ ਹੀ ਪਹਾੜੀਆਂ ਦਾ ਸੀਨ ਵੀ ਗੁਰਦੁਆਰਾ ਸਾਹਿਬ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਂਦਾ ਹੈ। ਫੋਟੋਗ੍ਰਾਫੀ ਕਰਨ ਵਾਲੇ ਯਾਤਰੂ ਤਾਂ ਇਸ ਥਾਂ ‘ਤੇ ਵਿਸ਼ੇਸ਼ ਫੋਟੋਗ੍ਰਾਫੀ ਕਰਦੇ ਹਨ। ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀ ਇਸ ਰਮਣੀਕ ਥਾਂ ਦੀ ਯਾਤਰਾ ਦਾ ਟੂਰ ਬਣਾ ਕੇ ਆਨੰਦ ਮਾਨਣ ਆਉਂਦੇ ਹਨ। ਦਾਸ ਨੂੰ ਪਿਛਲੇ ਦਿਨੀਂ ਗੁੱਡ ਲਾਈਡ ਅਕਾਦਮੀ ਮਲੋਆ (ਯੂ.ਟੀ.) ਚੰਡੀਗੜ੍ਹ ਵੱਲੋਂ ਇਸ ਅਲੌਕਿਕ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਅਕਾਦਮੀ ਦੇ ਬੱਚਿਆਂ ਨਾਲ ਇਸ ਥਾਂ ਦੇ ਦਰਸ਼ਨ ਕਰਕੇ ਮਨ ਆਪਣੇ-ਆਪ ਹੀ ਕਹਿ ਉਠਿਆ- ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਬੱਚਿਆਂ ਨੇ ਵੀ ਇਸ ਸਥਾਨ ਦਾ ਭਰਪੂਰ ਆਨੰਦ ਮਾਣਿਆ।
ਗੁਰਦਆਰਾ ਸਾਹਿਬ ਦੇ ਖੁੱਲ੍ਹੇ ਆਂਗਨ ਤੋਂ ਇਲਾਵਾ ਰਿਹਾਇਸ਼ੀ ਕਮਰੇ, ਲੰਗਰ ਦੀ ਇਮਾਰਤ, ਬਾਥਰੂਮ ਅਤੇ ਸ਼ਾਨਦਾਰ ਮੁੱਖ ਗੇਟ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਚੰਗੀ ਵਿਊਂਤਬੰਦੀ ਦੀ ਗਵਾਹੀ ਦਿੰਦੇ ਹਨ। ਖੁੱਲ੍ਹੇ ਵਿਹੜੇ ਵਿੱਚ ਸ਼ਾਨਦਾਰ ਫੁੱਲਾਂ ਦੀਆਂ ਕਿਆਰੀਆਂ ਵੀ ਮਨ ਨੂੰ ਬਹੁਤ ਭਾਉਂਦੀਆਂ ਹਨ। ਇਹੀ ਕਾਰਨ ਹੈ ਕਿ ਜਿਹੜਾ ਸ਼ਰਧਾਲੂ ਇਸ ਥਾਂ ਦੇ ਇਕ ਵਾਰ ਦਰਸ਼ਨ ਕਰ ਲੈਂਦਾ ਹੈ ਤਾਂ ਵਾਰ-ਵਾਰ ਜਾਣਾ ਲੋਚਦਾ ਹੈ। 24 ਘੰਟੇ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਚੱਲਦਾ ਹੈ ਅਤੇ ਯਾਤਰੂਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਮਹਿਸੂਸ ਨਹੀਂ ਹੁੰਦੀ। ਕੁਦਰਤੀ ਨਜ਼ਾਰਿਆਂ ਦੀ ਖਿੱਚ ਅਤੇ ‘ਚੌਪਈ ਸਾਹਿਬ’ ਦੀ ਰਚਨਾ ਭੂਮੀ ਨੂੰ ਵਾਰ-ਵਾਰ ਨਮਸਕਾਰ ਕਰਨ ਨੂੰ ਮਨ ਕਰਦਾ ਹੈ।
ਬਹਾਦਰ ਸਿੰਘ ਗੋਸਲ ..
* ਸੰਪਰਕ: 98764-52223

About thatta

Comments are closed.

Scroll To Top
error: