ਬਲਵਿੰਦਰ ਸਿੰਘ ਭਿੰਦਾ ਸ਼ਹੀਦ ਊਧਮ ਸਿੰਘ ਕਲੱਬ ਇਟਲੀ ਦੀ ਲਤੀਨਾ ਇਕਾਈ ਦੇ ਪ੍ਰਧਾਨ ਨਿਯੁਕਤ

1

ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਇਟਲੀ ਵੱਲੋਂ ਜ਼ਿਲ੍ਹਾ ਪੱਧਰ ‘ਤੇ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਲਈ ਕਲੱਬ ਨੂੰ ਵੱਡੇ ਪੱਧਰ ‘ਤੇ ਹੁੰਗਾਰਾ ਮਿਲ ਰਿਹਾ ਹੈ। ਪਿਛਲੇ ਦਿਨੀਂ ਕਲੱਬ ਦੇ ਮੁੱਖ ਆਗੂਆਂ ਸ: ਜਸਬੀਰ ਸਿੰਘ ਡੋਗਰਾਂਵਾਲਾ ਚੇਅਰਮੈਨ ਅਤੇ ਪ੍ਰਧਾਨ ਸ: ਜਗਮੀਤ ਸਿੰਘ ਦੁਰਗਾਪੁਰ ਦੀ ਮੌਜੂਦਗੀ ਵਿਚ ਪੰਜਾਬੀਆਂ ਨੂੰ ਭਰਮਾਰ ਕਰਕੇ ਜਾਣੀ ਜਾਂਦੀ ਲਾਸੀਓ ਸਟੇਟ ਦੇ ਜ਼ਿਲ੍ਹਾ ਲਤੀਨਾ ਦੀ ਇਕਾਈ ਦਾ ਗਠਨ ਕੀਤਾ ਗਿਆ ਜਿਸ ਵਿਚ ਬਲਵਿੰਦਰ ਸਿੰਘ ਨਵਾਂ ਠੱਟਾ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜ਼ਿਲ੍ਹੇ ਨਾਲ ਸੰਬੰਧਿਤ ਆਗੂਆਂ ਦੀ ਚੋਣ ਕਮੇਟੀ ਦੇ ਸਾਰੇ ਅਧਿਕਾਰ ਵੀ ਉਨ੍ਹਾਂ ਨੂੰ ਦੇ ਦਿੱਤਾ ਗਏ। ਇਸ ਮੌਕੇ ਰੋਮ ਤੋਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਸੁਖਜਿੰਦਰ ਸਿੰਘ ਕਾਲਰੂ, ਧਰਮਿੰਦਰ ਸਿੰਘ, ਕੁਲਵੰਤ ਸਿੰਘ ਗਿੱਲ, ਤਜਿੰਦਰ ਸਿੰਘ ਬਾਜਵਾ ਮੀਤ ਪ੍ਰਧਾਨ, ਸ: ਕੁਲਵੰਤ ਸਿੰਘ ਮਹਿਤਪੁਰ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਸੈਣੀ, ਸ: ਤਾਰਾ ਸਿੰਘ ਸੰਯੁਕਤ ਸਕੱਤਰ ਆਦਿ ਪ੍ਰਮੁੱਖ ਤੌਰ ‘ਤੇ ਹਾਜ਼ਰ ਸਨ।