ਬਲਵਿੰਦਰ ਤੇ ਮਨਜੀਤ ਸਿੰਘ ਟੀਟਾ ਦੇ ਸਮਰਥਕਾਂ ਵੱਲੋਂ ਪਿੰਡਾਂ ਦਾ ਦੌਰਾ।

2
18052013ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਜ਼ੋਨ ਟਿੱਬਾ ਤੋਂ ਅਕਾਲੀ ਦਲ ਉਮੀਦਵਾਰ ਬਲਵਿੰਦਰ ਤੇ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੇ ਜ਼ੋਨ ਟਿੱਬਾ ਤੋਂ ਉਮੀਦਵਾਰ ਮਨਜੀਤ ਸਿੰਘ ਦੇ ਹੱਕ ਵਿਚ ਵੱਡੀ ਗਿਣਤੀ 'ਚ ਅਕਾਲੀ ਵਰਕਰਾਂ ਵੱਲੋਂ ਪਿੰਡ ਟਿੱਬਾ, ਅਮਰਕੋਟ, ਠੱਟਾ ਨਵਾ, ਠੱਟਾ ਪੁਰਾਣਾ, ਜਾਂਗਲਾ ਵਿਖੇ ਘਰ-ਘਰ ਜਾ ਕੇ ਵੋਟਾਂ ਮੰਗੀਆ। ਉਨ੍ਹਾਂ ਦੇ ਨਾਲ ਚੋਣ ਪ੍ਰਚਾਰ ਵਿਚ ਲੱਗੇ ਮਾਸਟਰ ਸੇਵਾ ਸਿੰਘ ਟਿੱਬਾ, ਬਲਬੀਰ ਸਿੰਘ, ਭਗਤ ਟਿੱਬਾ, ਸੂਰਤ ਸਿੰਘ ਅਮਰਕੋਟ, ਬਲਵਿੰਦਰ ਸਿੰਘ ਬੱਗਾ ਅਤੇ ਹਰਚਰਨ ਸਿੰਘ ਜਾਂਗਲਾ ਨੇ ਦਾਅਵਾ ਕੀਤਾ ਕਿ ਦੋਵੇਂ ਉਮੀਦਵਾਰ ਟਿੱਬਾ ਜ਼ੋਨ ਤੋਂ ਸ਼ਾਨਦਾਰ ਜਿੱਤ ਹਾਸਲ ਕਰਨਗੇ। ਉਨ੍ਹਾਂ ਦੇ ਨਾਲ ਗੁਰਦੀਪ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਕੁਲਵੰਤ ਸਿੰਘ ਦਰੀਏਵਾਲ, ਮਲਕੀਤ ਸਿੰਘ ਬਾਹੀਆ, ਰਜਵੰਤ ਸਿੰਘ ਕਾਲਾ, ਬਚਿੱਤਰ ਸਿੰਘ ਟਿੱਬਾ, ਲਾਲ ਸਿੰਘ ਲਾਲੀ, ਬਲਕਾਰ ਸਿੰਘ ਮੋਮੀ ਠੱਟਾ, ਸ਼ਿੰਗਾਰ ਸਿੰਘ ਸ਼ਹਿਰੀ ਟਿੱਬਾ, ਇੰਦਰਜੀਤ ਸਿੰਘ, ਮਾਸਟਰ ਗੁਰਮੇਲ ਸਿੰਘ ਅਮਰਕੋਟ, ਸੰਤੋਖ ਸਿੰਘ, ਗੁਰਬਚਨ ਸਿੰਘ, ਸਰੂਪ ਸਿੰਘ ਮਿਸਤਰੀ ਚੋਣ ਪ੍ਰਚਾਰ ਵਿਚ ਲੱਗੇ ਹੋਏ ਹਨ।