Home / ਸੁਣੀ-ਸੁਣਾਈ / ਫੇਰ ਰਾਜਨੀਤੀ ਕਰਨਗੇ ਹਰਭਜਨ, ਵੇਖੋ ਪਹਿਲੀ ਝਲਕ!

ਫੇਰ ਰਾਜਨੀਤੀ ਕਰਨਗੇ ਹਰਭਜਨ, ਵੇਖੋ ਪਹਿਲੀ ਝਲਕ!

dd

ਅਸਲ ਜ਼ਿੰਦਗੀ ਤੋਂ ਬਾਅਦ ਹੁਣ ਪਰਦੇ ਤੇ ਰਾਜਨੀਤੀ ਕਰਦੇ ਨਜ਼ਰ ਆਉਣਗੇ ਹਰਭਜਨ ਮਾਨ। ਉਹਨਾਂ ਦੀ ਆਉਣ ਵਾਲੀ ਫਿਲਮ ‘ਸਾਡੇ ਸੀਐਮ ਸਾਬ’ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ ‘ਚ ਹਰਭਜਨ ਪਾਰਲੀਮੈਂਟ ਦੇ ਬਾਹਰ ਖੜ੍ਹੇ ਹਨ, ਜਨਤਾ ਦੇ ਅੱਗੇ। ਹਰਭਜਨ ਦਾ ਇਹ ਪੋਸਟਰ ਵਿਖਾ ਰਿਹਾ ਹੈ ਕਿ ਜਨਤਾ ਨਾਲ ਕਿਵੇਂ ਨੇਤਾ ਝੂਠੇ ਵਾਅਦੇ ਕਰਦੇ ਹਨ। ਹਰਭਜਨ ਫਿਲਮ ‘ਚ ਪੰਜਾਬ ਦੇ ਸੀਐਮ ਦਾ ਕਿਰਦਾਰ ਨਿਭਾਉਣਗੇ। ਸੁਣਨ ‘ਚ ਆਇਆ ਹੈ ਕਿ ਇਹ ਇੱਕ ਕਾਮੇਡੀ ਯੌਨਰ ਦੀ ਫਿਲਮ ਹੋਵੇਗੀ। ਫਿਲਮ ‘ਚ ਅਦਾਕਾਰਾ ਕਸ਼ਿਸ਼ ਤੇ ਗੁਰਪ੍ਰੀਤ ਘੁੱਗੀ ਵੀ ਅਹਿਮ ਕਿਰਦਾਰਾਂ ‘ਚ ਨਜ਼ਰ ਆਉਣਗੇ। ਹਰਭਜਨ ਇਸ ਤੋਂ ਪਹਿਲਾਂ ਫਿਲਮ ‘ਗੱਦਾਰ’ ‘ਚ ਨਜ਼ਰ ਆਏ ਸਨ।

30 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਵੇਖਦੇ ਹਾਂ ਪੰਜਾਬ ਪਾਲੀਟਿਕਸ ਦਾ ਕਿਹੜਾ ਚਿਹਰਾ ਇਹ ਪਰਦੇ ‘ਤੇ ਉਤਾਰੇਗੀ। ਹਰਭਜਨ ਪਹਿਲਾਂ ਹੀ ਪੰਜਾਬ ਪਾਲੀਟਿਕਸ ‘ਚ ਆਪਣੀ ਸਾਂਝੇਦਾਰੀ ਨੂੰ ਲੈ ਕੇ ਕੰਟਰੋਵਰਸੀ ਦਾ ਹਿੱਸਾ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਖਿਲਾਫ ਆਸਟਰੇਲੀਆ ‘ਚ ਵੀ ਵਿਰੋਧ ਹੋਇਆ ਸੀ। ਹੋ ਸਕਦਾ ਹੈ, ਇਸ ਫਿਲਮ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਵੀ ਕੁਝ ਮਸਲੇ ਸੁਲਝਾ ਸਕਣ ਤੇ ਜਨਤਾ ਅੱਗੇ ਆਪਣਾ ਪੱਖ ਰੱਖ ਸਕਣ।

About thatta

Comments are closed.

Scroll To Top
error: