Home / ਉੱਭਰਦੀਆਂ ਕਲਮਾਂ / ਦਲਵਿੰਦਰ ਠੱਟੇ ਵਾਲਾ / ਫੁੱਟ ਪੈ ਜਾਏ ਜਿਸ ਘਰ ਵਿੱਚ ਉਹ ਘਰ ਨਹੀਂ ਰਹਿੰਦਾ, ਆਪਣੇ ਹੀ ਬਣਦੇ ਦੁਸ਼ਮਣ, ਠੱਟੇ ਵਾਲਾ ਸੱਚ ਕਹਿੰਦਾ।

ਫੁੱਟ ਪੈ ਜਾਏ ਜਿਸ ਘਰ ਵਿੱਚ ਉਹ ਘਰ ਨਹੀਂ ਰਹਿੰਦਾ, ਆਪਣੇ ਹੀ ਬਣਦੇ ਦੁਸ਼ਮਣ, ਠੱਟੇ ਵਾਲਾ ਸੱਚ ਕਹਿੰਦਾ।

dalwinder thatte wala

ਆਪਣੇ ਖੂਨ ‘ਚ ਏਨੀ ਤਾਕਤ, ਇਹਦੇ ਵਿਚ ਸ਼ੱਕ ਨਹੀਂ,
ਨਹੁੰਆਂ ਨਾਲੋਂ ਹੁੰਦਾ ਏ ਕਦੇ ਮਾਸ ਵੱਖ ਨਹੀਂ।
ਇੱਕ ਦੂਜੇ ਨੂੰ ਖਾਂਦੇ ਪੀਦੇ ਦੇਖ ਨਹੀਂ ਰਾਜ਼ੀ,
ਜਿਸ ਦੀ ਚੜ੍ਹ ਜਾਏ ਗੁੱਡੀ, ਕਹਿੰਦੇ ਹੱਥ ਜੋੜ ਭਾਜੀ।
ਸ਼ਰੀਕ ਮਾਰ ਜਾਏ ਬੋਲੀ ਤਾਂ ਫਿਰ ਰਹਿੰਦਾ ਨੱਕ ਨਹੀਂ,
ਨਹੁੰਆਂ ਨਾਲੋਂ ਹੁੰਦਾ ਏ ਕਦੇ ਮਾਸ ਵੱਖ ਨਹੀਂ।
ਆਖਰ ਵੇਲੇ ਹੁੰਦਾ ਕਹਿੰਦੇ ਆਪਣਾ ਹੀ ਕੰਮ ਆਉਣਾ,
ਕਿਸੇ ਨਾ ਦੇਣਾ ਸਾਥ ਪੱਲੇ ਰਹਿੰਦਾ ਰੋਣਾ ਧੋਣਾ।
ਖਾਲੀ ਹੱਥ ਆਇਆ, ਖਾਲੀ ਜਾਣਾ ਨਾਲ ਜਾਣਾ ਕੱਖ ਨਹੀਂ,
ਨਹੁੰਆਂ ਨਾਲੋਂ ਹੁੰਦਾ ਏ ਕਦੇ ਮਾਸ ਵੱਖ ਨਹੀਂ।
ਫੁੱਟ ਪੈ ਜਾਏ ਜਿਸ ਘਰ ਵਿੱਚ ਉਹ ਘਰ ਨਹੀਂ ਰਹਿੰਦਾ,
ਆਪਣੇ ਹੀ ਬਣਦੇ ਦੁਸ਼ਮਣ, ਠੱਟੇ ਵਾਲਾ ਸੱਚ ਕਹਿੰਦਾ।
ਜਿਥੇ ਨਾ ਇਤਫਾਕ, ਘਰ ਉਹ ਸਕਦਾ ਬਚ ਨਹੀਂ,
ਨਹੁੰਆਂ ਨਾਲੋਂ ਹੁੰਦਾ ਏ ਕਦੇ ਮਾਸ ਵੱਖ ਨਹੀਂ।
ਨਹੁੰਆਂ ਨਾਲੋਂ ਹੁੰਦਾ ਏ ਕਦੇ ਮਾਸ ਵੱਖ ਨਹੀਂ।
-ਦਲਵਿੰਦਰ ਠੱਟੇ ਵਾਲਾ

About thatta

4 comments

  1. bahut vadia kalam ji Dalvinder veer de sub kuj such he waheguru hor kirpa karan ji

  2. ਮੈਂ ਆਪਣੇ ਰੱਬ ਵਰਗੇ ਉਨਾਂ ਪਾਠਕਾਂ ਦਾ
    ਤ ਿਹ ਦਿਲੋਂ ਧੰਨਵਾਦੀ ਹਾ ਜੋ ਚੰ ਗਾ
    ਪੜਦੇ ਅਤੇ ਿਲਖਦੇ ਨੇ ਜੀਉਦੇ ਰਹੋ

    ਪੜਦੇ ਅਤੇ ਿਲਖਦੇ ਹਨ

Scroll To Top
error: