Home / ਉੱਭਰਦੀਆਂ ਕਲਮਾਂ / ਨੇਕ ਨਿਮਾਣਾ ਸ਼ੇਰਗਿੱਲ / ਫਿਕਰ ਮਾਰਦਾ ਬੰਦੇ ਨੂੰ ਬੰਦਾ ਉਂਝ ਮਰਦਾ ਨਾਂ, ਵਕਤ ਕਰਾਉਂਦਾ ਬੁਰੇ ਕੰਮ ਬੰਦਾ ਉਂਝ ਕਰਦਾ ਨਾਂ-ਨੇਕ ਨਿਮਾਣਾਂ ਸੇਰਗਿੱਲ

ਫਿਕਰ ਮਾਰਦਾ ਬੰਦੇ ਨੂੰ ਬੰਦਾ ਉਂਝ ਮਰਦਾ ਨਾਂ, ਵਕਤ ਕਰਾਉਂਦਾ ਬੁਰੇ ਕੰਮ ਬੰਦਾ ਉਂਝ ਕਰਦਾ ਨਾਂ-ਨੇਕ ਨਿਮਾਣਾਂ ਸੇਰਗਿੱਲ

1

ਫਿਕਰ ਮਾਰਦਾ ਬੰਦੇ ਨੂੰ ਬੰਦਾ ਉਂਝ ਮਰਦਾ ਨਾਂ,
ਵਕਤ ਕਰਾਉਂਦਾ ਬੁਰੇ ਕੰਮ ਬੰਦਾ ਉਂਝ ਕਰਦਾ ਨਾਂ।
ਜਦ ਖਰਚੇ ਪੂਰੇ ਹੋਵਣ ਨਾਂ ਘਰ ਵਿੱਚ ਨਿਆਣਿਆਂ ਦੇ,
ਸੁੱਕੇ ਰਹਿੰਦੇ ਸਾਹ ਸਦਾ ਘਰ ਵਿੱਚ ਸਿਆਣਿਆਂ ਦੇ।
ਭੀੜ ਤੇ ਭਾਈ ਭਾਈਆਂ ਦੇ ਨਾਲ ਵੀ ਖੜਦਾ ਨਾਂ,
ਫਿਕਰ ਮਾਰਦਾ ਬੰਦੇ ਨੂੰ ਬੰਦਾ ਉਂਝ ਮਰਦਾ ਨਾਂ।
ਮਹਿੰਗੀਆਂ ਹੋ ਗਈਆਂ ਚੀਜਾਂ ਸਭ ਘਰ ਕਿਵੇਂ ਚੱਲਣਗੇ,
ਖੁਸ਼ੀਆਂ ਖੇੜੇ ਘਰ ਦੀ ਚੋਖਟ ਕਿਵੇਂ ਮੱਲਣਗੇ।
ਖੇਡ ਕੱਬਡੀ ਖੇਡਣ ਲਈ ਹਰ ਕਿਉਂ ਵੜਦਾ ਨਾਂ,
ਫਿਕਰ ਮਾਰਦਾ ਬੰਦੇ ਨੂੰ ਬੰਦਾ ਉਂਝ ਮਰਦਾ ਨਾਂ।
ਹੁਸੈਨ ਪੁਰ ਦੂਲੋਵਾਲ ਦੇ ਵਿਚ ਕਦੇ ਗੱਲਾਂ ਹੋਣਗੀਆਂ,
ਭੁੱਖ ਪਿਆਸ ਦੇ ਨਾਲ ਜਦੋਂ ਕਈ ਜਾਨਾਂ ਸੌਣਗੀਆਂ।
ਨੇਕ ਨਿਮਾਣਿਆ ਕਲਮ ਤੇਰੇ ਜਿਹੀ ਹੋਰ ਕੋਈ ਫੜ੍ਹਦਾ ਨਾਂ,
ਫਿਕਰ ਮਾਰਦਾ ਬੰਦੇ ਨੂੰ ਬੰਦਾ ਉਂਝ ਮਰਦਾ ਨਾਂ।
ਫਿਕਰ ਮਾਰਦਾ ਬੰਦੇ ਨੂੰ ਬੰਦਾ ਉਂਝ ਮਰਦਾ ਨਾਂ।
ਨੇਕ ਨਿਮਾਣਾਂ ਸੇਰਗਿੱਲ
009747024426

About thatta

Comments are closed.

Scroll To Top
error: