Home / ਸੁਣੀ-ਸੁਣਾਈ / ਪੰਜਾਬ ਬੰਦ ਦੌਰਾਨ ਰਿਹਾ ਅਮਨ ਅਮਾਨ

ਪੰਜਾਬ ਬੰਦ ਦੌਰਾਨ ਰਿਹਾ ਅਮਨ ਅਮਾਨ

band-compressed-580x395

ਚੰਡੀਗੜ੍ਹ: ਅਕਾਲ ਤਖ਼ਤ ਦੇ ਫੈਸਲੇ ਖਿਲਾਫ਼ ਸਿੱਖ ਜਥੇਬੰਦੀਆਂ ਵਲੋਂ ਅੱਧਾ ਦਿਨ ਪੰਜਾਬ ਬੰਦ ਦੇ ਸੱਦੇ ਦਾ ਪੰਜਾਬ ‘ਚ ਰਲਵਾਂ-ਮਿਲਵਾਂ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ‘ਚ ਸ਼ਹਿਰਾਂ ਦੇ ਲੱਗਭਗ ਸਾਰੇ ਬਾਜ਼ਾਰ ਖੁੱਲ੍ਹੇ ਹੋਏ ਹਨ ਤੇ ਪੁਲਿਸ ਬੰਦ ਰੁਕਵਾਉਣ ‘ਚ ਲੱਗੀ ਰਹੀ। ਕੁੱਲ ਮਿਲਾ ਕੇ ਬੰਦ ਦੌਰਾਨ ਅਮਨ ਅਮਾਨ ਰਿਹਾ।

ਮੋਗਾ ‘ਚ ਪੁਲਿਸ ਨੇ ਸਿੱਖ ਜਥੇਬੰਦੀਆਂ ਦੇ ਕੁਝ ਵਰਕਰਾਂ ‘ਤੇ ਲਾਠੀਚਾਰਜ ਵੀ ਕੀਤਾ ਹੈ ਜਿਸ ਤੋਂ ਬਾਅਦ ਜਥੇਬੰਦੀਆਂ ਧਰਨੇ ‘ਤੇ ਬੈਠ ਗਈਆਂ ਹਨ। ਅੰਮ੍ਰਿਤਸਰ ‘ਚ ਬੰਦ ਦੇ ਸੱਦੇ ਕਾਰਨ ਪੁਲਿਸ ਵੱਲੋਂ ਹਰਿਮੰਦਰ ਸਾਹਿਬ ਦੇ ਆਸ ਪਾਸ ਦੇ ਇਲਾਕਿਆਂ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਮੇਨ ਬਾਜ਼ਾਰਾਂ ਵਿੱਚ ਪੁਲਿਸ ਕਰਮੀ ਤੈਨਾਤ ਕੀਤੇ ਹੋਏ ਹਨ। ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਭਰ ‘ਚ ਉਨ੍ਹਾਂ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕੋਈ ਵੀ ਜਥੇਬੰਦੀ ਜ਼ਬਰਦਸਤੀ ਕਿਸੇ ਦੀ ਦੁਕਾਨ ਜਾਂ ਕਾਰੋਬਾਰ ਬੰਦ ਨਾ ਕਰਵਾ ਸਕੇ।

ਦੱਸਣਯੋਗ ਹੈ ਕਿ ਅਕਾਲ ਤਖ਼ਤ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਨੂੰ ਮੁਆਫੀ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਵੱਲੋਂ ਅੱਜ ਅੱਧਾ ਦਿਨ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ।

About thatta

Comments are closed.

Scroll To Top
error: